ਵੈਲਨਟਾਈਨ ਡੇਅ ਮੌਕੇ ਵਿਆਹ ਕਰਨ ਵਾਲਿਆਂ ਲਈ ਖੁਸਖ਼ਬਰੀ!

2 marraige
ਲਾਸ ਵੇਗਾਸ(Sting Operation)- ਵੈਲਨਟਾਈਨ ਡੇਅ ਮੌਕੇ ਵਿਆਹ ਕਰਨ ਵਾਲਿਆਂ ਲਈ ਲਾਸ ਵੇਗਾਸ ਹਵਾਈ ਅੱਡਾ ਵੱਡੀ ਖੁਸਖ਼ਬਰੀ ਲੈ ਕੇ ਆਇਆ ਹੈ। ਇਸ ਦਿਨ ਵਿਆਹ ਦੇ ਬੰਧਨ ਵਿੱਚ ਬੱਝਣ ਦੇ ਇਛੁੱਕ ਪ੍ਰੇਮੀ ਜੋੜਿਆਂ ਨੂੰ ਲਾਸ ਵੇਗਾਸ ਹਵਾਈ ਅੱਡਾ ਤੁਰੰਤ ਵਿਆਹ ਦਾ ਲਾਈਸੈਂਸ ਜਾਰੀ ਕਰਕੇ ਦੇਵੇਗਾ।
ਸਿਨ ਸਿਟੀਜ ਵਿੱਚ ਹੋਣ ਵਾਲੇ ਵਿਆਹਾਂ ਦਾ ਪ੍ਰਬੰਧ ਕਰਨ ਵਾਲੇ ਕਲਾਰਕ ਕਾਊਂਟੀ ਨੇ ਮੈਕਕੈਰਾਨ ਕੌਮਾਂਤਰੀ ਹਵਾਈ ਅੱਡੇ ‘ਤੇ ਇੱਕ ਲਾਈਸੈਂਸ ਬਿਊਰੋ ਖੋਲ੍ਹਿਆ ਹੈ। ਇਹ ਬਿਊਰੋ 17 ਫਰਵਰੀ ਤੱਕ ਖੁੱਲ੍ਹਾ ਰਹੇਗਾ। ਆਪਣੇ ਵਿਆਹ ਨੂੰ ਸਫਲ ਬਣਾਉਣ ਲਈ ਸ਼ਨੀਵਾਰ ਨੂੰ ਕਈ ਜੋੜੇ ਇਸ ਦਫਤਰ ਪਹੁੰਚੇ।
ਸਥਾਨਕ ਅਰਥ-ਵਿਵਸਥਾ ਵਿੱਚ ਵਿਆਹ ਉਦਯੋਗ ਸਲਾਨਾ 2 ਅਰਬ ਡਾਲਰ ਤੋਂ ਜ਼ਿਆਦਾ ਰਾਸ਼ੀ ਦਾ ਯੋਗਦਾਨ ਦਿੰਦਾ ਹੈ। ਕਲਾਰਕ ਕਾਊਂਟੀ ਇੱਕ ਸਾਲ ਵਿਚ ਕਰੀਬ 80 ਹਜ਼ਾਰ ਲਾਈਸੈਂਸ ਜਾਰੀ ਕਰਦਾ ਹੈ, ਜੋ ਅਮਰੀਕਾ ਦੇ ਕਿਸੇ ਵੀ ਹੋਰ ਦਫਤਰ ਦੇ ਮੁਕਾਬਲੇ ਜ਼ਿਆਦਾ ਹੈ।

About Sting Operation

Leave a Reply

Your email address will not be published. Required fields are marked *

*

themekiller.com