‘ਵੈਲੇਨਟਾਈਨ ਡੇਅ’ ‘ਤੇ ਚੰਡੀਗੜ੍ਹ ਪੁਲਿਸ ਸਖ਼ਤ

58 valentine-day
ਚੰਡੀਗੜ੍ਹ(Sting Operation)- ਅੱਜ ਵੈਲੇਨਟਾਈਨ ਡੇਅ ਹੈ। ਇਸ ਮੌਕੇ ਪੁਲਿਸ ਵੱਲੋਂ ਸ਼ਹਿਰ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ। ਪੁਲਿਸ ਵੱਲੋਂ ਥਾਂ-ਥਾਂ ਨਾਕੇ ਲਾਏ ਜਾਣਗੇ ਤਾਂ ਕਿ ਕੋਈ ਵੀ ਕੱਟੜਪੰਥੀ ਜਾਂ ਕੋਈ ਹੋਰ ਕਿਸੇ ਵੀ ਲੜਕੀ ਜਾਂ ਕਿਸੇ ਹੋਰ ਨਾਲ ਗਲਤ ਹਰਕਤ ਨਾ ਕਰ ਸਕੇ।
ਚੰਡੀਗੜ੍ਹ ਪੁਲਿਸ ਦੀ ਐਸ.ਐਸ.ਪੀ ਨਿਲੰਬਰੀ ਵਿਜੇ ਜਗਦਲੇ ਵੀ ਖੁਦ ਸ਼ਹਿਰ ‘ਚ ਘੁੰਮ ਕੇ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸਭ ਕਾਨੂੰਨ ਵਿਵਸਥਾ ਲਈ ਕਰ ਰਹੇ ਹਾਂ। ਜੇਕਰ ਕਿਸੇ ਵਲੋਂ ਗਲਤ ਹਰਕਤ ਜਾਂ ਹੁੜਦੰਗ ਮਚਾਉਣ ਦੀ ਕੋਸ਼ਿਸ਼ ਕੀਤੀ ਗਈ ਚੰਡੀਗੜ੍ਹ ਪੁਲਿਸ ਵੱਲੋਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਕੁਝ ਸੰਸਥਾਵਾਂ ਦਾ ਦਾ ਕਹਿਣਾ ਹੈ ਕਿ ਵੈਲੇਨਟਾਈਨ ਡੇਅ ਪੱਛਮ ਦਾ ਰਵਾਇਤੀ ਤਿਉਹਾਰ ਹੈ। ਇਸੇ ਲਈ ਉਹ ਇਸ ਦਾ ਵਿਰੋਧ ਕਰਦੇ ਹਨ। ਸ਼ਿਵ ਸੈਨਾ ਤੇ ਸੰਘ ਪਰਿਵਾਰ ਦੇ ਕਈ ਸੰਗਠਨਾਂ ਨੇ ਇਸ ਨੂੰ ਭਾਰਤੀ ਸੰਸਕ੍ਰਿਤੀ ਦੇ ਵਿਰੁੱਧ ਸਮਝਦਿਆਂ ਕਈ ਮਹਾਨਗਰਾਂ ਵਿਚ ਇਸ ਦਾ ਵਿਰੋਧ ਕੀਤਾ ਹੈ। ਵੈਲੇਨਟਾਈਨ ਡੇਅ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿਚ ਮਨਾਇਆ ਜਾਂਦਾ ਹੈ। ਪਿਛਲੇ ਕਾਫੀ ਸਮੇਂ ਤੋਂ ਇਹ ਭਾਰਤ ਵਿਚ, ਖਾਸ ਕਰਕੇ ਸ਼ਹਿਰਾਂ ਵਿਚ ਨੌਜਵਾਨ ਵਰਗ ਇਸ ਨੂੰ ਧੂਮਧਾਮ ਨਾਲ ਮਨਾਉਂਦਾ ਹੈ।

About Sting Operation

Leave a Reply

Your email address will not be published. Required fields are marked *

*

themekiller.com