ਵੈਲੇਨਟਾਈਨ ਦੇ ਖਾਸ ਮੌਕੇ ਪਤਨੀ ਨਾਲ ਅਮਿਤਾਭ ਨੇ ਸ਼ੇਅਰ ਕੀਤੀ ਰੋਮਾਂਟਿਕ ਤਸਵੀਰ

39 bigb
ਮੁੰਬਈ(Sting Operation)- 14 ਫਰਵਰੀ ਵੈਲੇਂਟਾਈਨ ਡੇਅ ਦੇ ਦਿਨ ਸਾਰੇ ਸਿਤਾਰੇ ਸੈਲੀਬ੍ਰੇਸ਼ਨ ਦੇ ਮੂਡ ‘ਚ ਹਨ। ਹੁਣ ਇਸੇ ਲਿਸਟ ‘ਚ ਮਸ਼ਹੂਰ ਅਭਿਨੇਤਾ ਅਮਿਤਾਭ ਬੱਚਨ ਦਾ ਨਾਮ ਵੀ ਜੁੜ ਗਿਆ ਹੈ। ਇਸੇ ਦਿਨ ਹੀ ਉਨ੍ਹਾਂ ਨੇ ਆਪਣੀ ਪਤਨੀ ਜਯਾ ਬੱਚਨ ਨਾਲ ਇਕ ਰੋਮਾਂਟਿਕ ਤਸਵੀਰ ਪੋਸਟ ਕੀਤੀ ਹੈ। ਜਿਸ ‘ਚ ਉਹ ਕਾਰ ‘ਚ ਬੈਠ ਕੇ ਵਾਲ ਸਵਾਰਦੇ ਹੋਏ ਨਜ਼ਰ ਆ ਰਹੇ ਹਨ। ਇਸੇ ਟਵੀਟ ਦਾ ਕੈਪਸ਼ਨ ਉਨ੍ਹਾਂ ਨੇ, ”T 2614 – Memories are made of gentle moments such as this” ਦਿੱਤਾ ਹੈ।
ਵਿਆਹ ਨੂੰ ਹੋ ਗਏ ਹਨ 44 ਸਾਲ…
ਅਮਿਤਾਭ ਅਤੇ ਜਯਾ ਦਾ ਵਿਆਹ 3 ਜੂਨ 1976 ਨੂੰ ਹੋਇਆ ਸੀ। ਵਿਆਹ ਨੂੰ ਹੁਣ 44 ਸਾਲ ਹੋ ਚੁੱਕੇ ਹਨ। ਵਿਆਹ ਤੋਂ ਬਾਅਦ ਇਕ ਰਿਸੈਪਸ਼ਨ ਬਿੱਗ ਬੀ ਦੇ ਸੁਹਰੇ ਭੋਪਾਲ ‘ਚ ਹੋਇਆ ਸੀ। ਭੋਪਾਲ ‘ਚ ਇਹ ਰਿਸੈਪਸ਼ਨ ਵੱਡੇ ਤਲਾਬ ਦੇ ਕਿਨਾਰੇ ਸਥਿਤ ਇੰਪੀਰੀਯਲ ਸੈਬਰ ਨਾਮ ਦੇ ਇਕ ਬਹੁਤ ਹੀ ਪੁਰਾਣੇ ਹੋਟਲ ‘ਚ ਹੋਇਆ ਸੀ। ਐੱਮ. ਪੀ. ਦੇ ਤੱਤਕਾਲੀਨ ਰਾਜਪਾਲ ਸੱਤਿਆਨਾਰਾਇਣ ਅਤੇ ਕਾਂਗਰਸ ਦੇ ਦਿੱਗਜ਼ ਨੇਤਾ ਅਰਜੁਨ ਸਿੰਘ ਤੋਂ ਲੈ ਕੇ ਕਈ ਹੋਰ ਮਹਾਨ ਹਸਤੀਆਂ ਇਸ ਪਾਰਟੀ ‘ਚ ਪੁੱਜੀਆਂ ਸਨ।
ਭੋਪਾਲ ‘ਚ ਹੋਈ ਸੀ ਜਯਾ ਦੀ ਸਕੂਲਿੰਗ
ਜਯਾ ਦਾ ਜਨਮ ਭਾਵੇ ਜਬਲਪੁਰ ‘ਚ ਹੋਇਆ ਹੋਵੇ ਪਰ ਉਨ੍ਹਾਂ ਦਾ ਬਚਪਨ ਭੋਪਾਲ ‘ਚ ਬੀਤਿਆ ਹੈ, ਜਦੋਂ ਕਿ ਪੜ੍ਹਾਈ ਭੋਪਾਲ ਦੇ ਸੇਂਟ ਜੋਸੇਫ ਕਾਂਨਵੈਂਟ ਸਕੂਲ ‘ਚ ਹੋਈ ਹੈ। ਉਨ੍ਹਾਂ ਦੇ ਪਿਤਾ ਮਸ਼ਹੂਰ ਪੱਤਰਕਾਰ ਸਨ। ਮਾਂ ਇੰਦਰਾ ਭਾਦੂਰੀ ਅੱਜ ਵੀ ਭੋਪਾਲ ‘ਚ ਰਹਿੰਦੀ ਹੈ।

About Sting Operation

Leave a Reply

Your email address will not be published. Required fields are marked *

*

themekiller.com