ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਕੇਸ ‘ਚ ਰਾਮ ਰਹੀਮ ਹੋਵੇਗਾ ਪੇਸ਼

49 dera-sirsa
ਪੰਚਕੂਲਾ(Sting Operation)- ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ਵਿੱਚ ਪੰਚਕੂਲਾ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਬਲਾਤਕਾਰੀ ਬਾਬਾ ਰਾਮ ਰਹੀਮ ਖਿਲਾਫ ਸੰਮਨ ਜਾਰੀ ਕਰਦਿਆਂ ਵੀਡੀਓ ਕਾਨਫਰੰਸ ਰਹੀ ਪੇਸ਼ ਹੋਣ ਲਈ ਕਿਹਾ ਹੈ। ਡੇਰਾ ਸਿਰਸਾ ਦੇ ਸਾਧੂਆਂ ਨੂੰ ਜ਼ਬਰਦਸਤੀ ਨਿਪੁੰਸਕ ਬਣਾਉਣ ਦੇ ਮਾਮਲੇ ਵਿੱਚ ਸੀਬੀਆਈ ਨੇ ਇੱਕ ਫਰਵਰੀ ਨੂੰ ਕੋਰਟ ‘ਚ ਪੇਸ਼ ਕੀਤੀ ਚਾਰਜਸ਼ੀਟ ‘ਚ ਰਾਮ ਰਹੀਮ ਦੇ ਨਾਲ ਦੋ ਡਾਕਟਰਾਂ ਨੂੰ ਮੁਲਜ਼ਮ ਬਣਾਇਆ ਸੀ।
ਅਦਾਲਤ ਨੇ ਕਾਰਵਾਈ ਨੂੰ ਅੱਗੇ ਵਧਾਉਂਦੇ ਰਾਮ ਰਹੀਮ ਸਮੇਤ ਤਿੰਨਾਂ ਨੂੰ ਸੰਮਨ ਜਾਰੀ ਕੀਤੇ ਹਨ। ਇਸ ਵਿੱਚ ਰਾਮ ਰਹੀਮ ਨੂੰ ਸੋਨਾਰੀਆ ਜੇਲ੍ਹ ਤੋਂ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਣ ਦੇ ਹੁਕਮ ਹੋਏ ਹਨ। ਕੇਸ ਦੀ ਅਗਲੀ ਤਰੀਕ 28 ਫਰਵਰੀ ਦੀ ਰੱਖੀ ਹੈ।
ਅਦਾਲਤ ਦੇ ਹੁਕਮਾਂ ਦੇ ਮੁਤਾਬਕ, ਕੇਸ ਦੇ ਮੁਲਜ਼ਮ ਡਾਕਟਰ ਪੰਕਜ ਗਰਗ ਤੇ ਡਾਕਟਰ ਮਹਿੰਦਰ ਪਾਲ ਨੂੰ ਵੀ ਪੇਸ਼ ਹੋਣ ਲਈ ਕਿਹਾ ਹੈ। ਹਾਲਾਂਕਿ, ਡਾਕਟਰ ਮਹਿੰਦਰ ਪਾਲ ਨੂੰ ਪੰਚਕੂਲਾ ਵਿੱਚ ਦੰਗੇ ਭੜਕਾਉਣ ਦੇ ਮਾਮਲੇ ਵਿੱਚ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਉਸ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ ਪਰ ਡਾਕਟਰ ਪੰਕਜ ਸੀਬੀਆਈ ਦੀ ਗ੍ਰਿਫਤ ਤੋਂ ਬਾਹਰ ਹੈ।

About Sting Operation

Leave a Reply

Your email address will not be published. Required fields are marked *

*

themekiller.com