ਹੁਣ ਅਜਿਹੇ ਦਿਖਦੇ ਹਨ ਦਿਲੀਪ ਕੁਮਾਰ, ਹਾਲ-ਚਾਲ ਜਾਣਨ ਪੁੱਜੇ ਸ਼ਾਹਰੁਖ

31 srk
ਨਵੀਂ ਦਿੱਲੀ(Sting Operation)- ਬਾਲੀਵੁੱਡ ਦੇ ਕਿੰਗ ਖਾਨ ਆਖੇ ਜਾਣ ਵਾਲੇ ਸ਼ਾਹਰੁਖ ਖਾਨ ਅੱਜ ਦਿੱਗਜ ਐਕਟਰ ਦਿਲੀਪ ਕੁਮਾਰ ਦੇ ਘਰ ਉਨ੍ਹਾਂ ਨੂੰ ਮਿਲਣ ਪੁੱਜੇ। ਦਿਲੀਪ ਦੀ ਸਿਹਤ ਨੂੰ ਲੈ ਕੇ ਆਏ ਦਿਨੀਂ ਕੋਈ ਨਾ ਕੋਈ ਖਬਰ ਸੁਣਨ ਨੂੰ ਮਿਲਦੀ ਰਹਿੰਦੀ ਹੈ। ਅਜਿਹੇ ‘ਚ ਸ਼ਾਹਰੁਖ ਖਾਨ ਦਿਲੀਪ ਕੁਮਾਰ ਦਾ ਕਾਫੀ ਖਿਆਲ ਰੱਖ ਰਹੇ ਹਨ ਤੇ ਸਮੇਂ-ਸਮੇਂ ‘ਤੇ ਉਨ੍ਹਾਂ ਨੂੰ ਮਿਲਣ ਪੁੱਜ ਜਾਂਦੇ ਹਨ।
ਸ਼ਾਹਰੁਖ ਨੇ ਦਿਲੀਪ ਕੁਮਾਰ ਨਾਲ ਖਿੱਚਵਾਈ ਤਸਵੀਰ
ਤੁਹਾਨੂੰ ਦੱਸ ਦੇਈਏ ਕਿ ਸ਼ਾਹਰੁਖ ਖਾਨ ਨੇ ਦਿਲੀਪ ਕੁਮਾਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹਾਲਚਾਲ ਪੁੱਛਿਆ ਤੇ ਉਨ੍ਹਾਂ ਨਾਲ ਤਸਵੀਰ ਵੀ ਕਲਿੱਕ ਕਰਵਾਈ। ਸੋਸ਼ਲ ਮੀਡੀਆ ‘ਤੇ ਇਨ੍ਹਾਂ ਦੀ ਇਕ ਤਸਵੀਰ ਦੇਖਣ ਨੂੰ ਮਿਲ ਰਹੀ ਹੈ, ਜਿਸ ‘ਚ ਸ਼ਾਹਰੁਖ ਖਾਨ ਦਿਲੀਪ ਕੁਮਾਰ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।
ਸ਼ਾਹਰੁਖ ਨੂੰ ਮੂੰਹ ਬੋਲਿਆ ਬੇਟਾ ਮੰਨਦੇ ਹਨ ਦਿਲੀਪ ਕੁਮਾਰ
ਸ਼ਾਹਰੁਖ ਖਾਨ ਦਿਲੀਪ ਕੁਮਾਰ ਤੇ ਉਸ ਦੀ ਪਤਨੀ ਸਾਇਰਾ ਬਾਨੋ ਦੇ ਕਾਫੀ ਕਰੀਬ ਹੈ। ਇੰਨਾ ਹੀ ਨਹੀਂ ਦਿਲੀਪ ਕੁਮਾਰ ਤਾਂ ਸ਼ਾਹਰੁਖ ਨੂੰ ਮੂੰਹ ਬੋਲਿਆ ਬੇਟਾ ਵੀ ਮੰਨਦੀ ਹੈ। ਇਸ ਤੋਂ ਪਹਿਲਾਂ ਵੀ ਜਦੋਂ ਦਿਲੀਪ ਕੁਮਾਰ ਦੀ ਸਿਹਤ ਖਰਾਬ ਹੋਈ ਸੀ ਤਾਂ ਸ਼ਾਹਰੁਖ ਉਨ੍ਹਾਂ ਨੂੰ ਮਿਲਣ ਪੁੱਜੇ ਸਨ।
ਫਿਲਮ ‘ਜ਼ੀਰੋ’ ਨਾਲ ਸ਼ਾਹਰੁਖ ਖਾਨ ਮਚਾਉਣਗੇ ਤਹਿਲਕਾ
ਸ਼ਾਹਰੁਖ ਖਾਨ ਜਲਦ ਹੀ ਆਨੰਦ ਐੱਲ ਰਾਏ ਦੀ ਫਿਲਮ ‘ਜ਼ੀਰੋ’ ‘ਚ ਨਜ਼ਰ ਆਉਣਗੇ। ਇਸ ਫਿਲਮ ‘ਚ ਉਹ ਅਨੁਸ਼ਕਾ ਸ਼ਰਮਾ ਤੇ ਕੈਟਰੀਨਾ ਕੈਫ ਨਾਲ ਨਜ਼ਰ ਆਉਣਗੇ। ਉਨ੍ਹਾਂ ਦੀ ਇਹ ਫਿਲਮ 21 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

About Sting Operation

Leave a Reply

Your email address will not be published. Required fields are marked *

*

themekiller.com