ਅਧਿਆਪਕਾਂ ਨੂੰ ਪੱਕਾ ਕਰਨ ਤੋਂ ਮੁੱਕਰੀ ਕੈਪਟਨ ਸਰਕਾਰ!

54 TEACHER
ਜਲੰਧਰ(Sting Operation)- ਪੰਜਾਬ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਪੜ੍ਹਾ ਰਹੇ 5178 ਅਧਿਆਪਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਤਿੰਨ ਸਾਲ ਦਾ ਠੇਕਾ ਖਤਮ ਹੋ ਗਿਆ ਹੈ। ਸਰਕਾਰ ਹੁਣ ਉਨ੍ਹਾਂ ਨੂੰ ਪੱਕਾ ਕਰਨ ਦੀ ਥਾਂ ਤਿੰਨ ਸਾਲ ਹੋਰ ਠੇਕੇ ‘ਤੇ ਹੀ ਨੌਕਰੀ ਕਰਵਾਉਣਾ ਚਾਹੁੰਦੀ ਹੈ। ਅਧਿਆਪਕਾਂ ਨੇ ਜਲੰਧਰ ਵਿੱਚ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਪੱਕਾ ਕਰਨੀ ਦੀ ਮੰਗ ਕੀਤੀ।
ਇਨ੍ਹਾਂ ਅਧਿਆਪਕਾਂ ਨੇ ਸਭ ਤੋਂ ਪਹਿਲਾਂ 2014 ਵਿੱਚ ਟੀਚਰ ਐਲੀਜਿਬਿਲਿਟੀ ਟੈਸਟ ਪਾਸ ਕੀਤਾ ਸੀ। ਉਸ ਵੇਲੇ ਦੀ ਅਕਾਲੀ-ਭਾਜਪਾ ਸਰਕਾਰ ਨੇ ਇਨ੍ਹਾਂ ਨੂੰ ਤਿੰਨ ਸਾਲ ਦੇ ਠੇਕੇ ‘ਤੇ ਰੱਖਿਆ ਸੀ। ਉਸ ਤੋਂ ਬਾਅਦ ਰੈਗੂਲਰ ਕਰਨ ਦੀ ਗੱਲ ਆਖੀ ਸੀ। ਹੁਣ ਕੈਪਟਨ ਸਰਕਾਰ ਇਨ੍ਹਾਂ ਨੂੰ ਪੱਕਾ ਕਰਨ ਦੀ ਥਾਂ ਹੋਰ ਠੇਕਾ ਵਧਾਉਣਾ ਚਾਹੁੰਦੀ ਹੈ। ਅਧਿਆਪਕਾਂ ਨੇ ਕਿਹਾ, “ਸਰਕਾਰ ਚਾਹੁੰਦੀ ਹੈ ਕਿ ਅਸੀਂ ਸੜਕਾਂ ‘ਤੇ ਧੱਕੇ ਖਾਈਏ। ਆਪਣਾ ਹੱਕ ਲੈਣ ਲਈ ਅਸੀਂ ਆਪਣਾ ਖੂਨ ਵਹਾਉਣ ਲਈ ਵੀ ਤਿਆਰ ਹਾਂ। 19 ਨੂੰ ਮੁਹਾਲੀ ਵਿੱਚ ਸੜਕਾਂ ‘ਤੇ ਆਵਾਂਗੇ।” ਉਨ੍ਹਾਂ ਕਿਹਾ ਕਿ ਲੀਡਰ ਸੱਤ ਹਜ਼ਾਰ ਵਿੱਚ ਆਪਣਾ ਪਰਿਵਾਰ ਚਲਾ ਕੇ ਵਿਖਾਉਣ।
ਜਲੰਧਰ ਪ੍ਰਸ਼ਾਸਨ ਨੇ ਅੱਜ ਇਨ੍ਹਾਂ ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਵੀ ਫਿਕਸ ਕਰਵਾਈ ਸੀ ਪਰ ਹੁਣ ਇਨ੍ਹਾਂ ਨੂੰ ਮਨਾ ਕਰ ਦਿੱਤਾ ਗਿਆ। ਸੂਬਾ ਪ੍ਰਧਾਨ ਇੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਨੂੰ ਠੇਕੇ ਦੇ ਨਿਯਮਾਂ ਮੁਤਾਬਕ ਪੱਕਾ ਕਰਕੇ ਪੂਰਾ ਸਕੇਲ ਦੇਣਾ ਚਾਹੀਦਾ ਹੈ। ਜਲੰਧਰ ਪ੍ਰਸ਼ਾਸਨ ਨੇ ਅੱਜ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਵੀ ਫਿਕਸ ਕਰਵਾਈ ਸੀ ਪਰ ਹੁਣ ਕਹਿ ਰਹੇ ਹਨ ਕਿ ਅੱਜ ਮੁਲਾਕਾਤ ਨਹੀਂ ਹੋ ਸਕਦੀ।

About Sting Operation

Leave a Reply

Your email address will not be published. Required fields are marked *

*

themekiller.com