ਵਰੁਣ-ਅਨੁਸ਼ਕਾ ਸਟਾਰਰ ਫਿਲਮ ‘ਸੂਈ ਧਾਗਾ’ ਦਾ ਫਰਸਟ ਲੁੱਕ ਰਿਲੀਜ਼

33 anushka
ਮੁੰਬਈ (Sting Operation)- ਬਾਲੀਵੁੱਡ ਅਭਿਨੇਤਾ ਵਰੁਣ ਧਵਨ ਤੇ ਅਨੁਸ਼ਕਾ ਸ਼ਰਮਾ ਦੀ ਆਉਣ ਵਾਲੀ ਫਿਲਮ ‘ਸੂਈ ਧਾਗਾ’ ਕਾਫੀ ਚਰਚਾ ‘ਚ ਹੈ। ਇਸ ਫਿਲਮ ਦਾ ਐਲਾਨ ਵਰੁਣ ਤੇ ਅਨੁਸ਼ਕਾ ਨੇ ਪਿੱਛਲੇ ਸਾਲ 2 ਅਕਤੂਬਰ ਨੂੰ ਇਕ ਵੀਡੀਓ ਰਾਹੀਂ ਕੀਤਾ ਸੀ, ਜਿਸ ਤੋਂ ਬਾਅਦ ਹੁਣ ਦੋਹਾਂ ਫਰਸਟ ਲੁੱਕ ਸਾਹਮਣੇ ਆਇਆ ਹੈ। ਹਾਲ ਹੀ ‘ਚ ਵਰੁਣ ਨੇ ਆਪਣੇ ਅਧਿਕਾਰਤ ਟਵਿਟਰ ਅਕਾਊਂਟ ‘ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ ‘ਚ ਵਰੁਣ ਤੇ ਅਨੁਸ਼ਕਾ ਕਾਫੀ ਵੱਖਰੀ ਲੁੱਕ ‘ਚ ਦਿਖਾਈ ਦੇ ਰਹੇ ਹਨ ਅਤੇ ਦੋਹਾਂ ਦਾ ਇਹ ਅੰਦਾਜ਼ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ।
ਦੱਸਣਯੋਗ ਹੈ ਕਿ ‘ਸੂਈ ਧਾਗਾ’ ‘ਚ ਵਰੁਣ ਦਾ ਨਾਂ ਮੌਜੀ ਅਤੇ ਅਨੁਸ਼ਕਾ ਦਾ ਨਾਂ ਮਮਤਾ ਹੈ। ਇਨ੍ਹਾਂ ਤਸਵੀਰਾਂ ‘ਚ ਵਰੁਣ ਪੈਂਟ-ਸ਼ਰਟ ‘ਚ ਦਿਖਾਈ ਦੇ ਰਹੇ ਹਨ ਤਾਂ ਉੱਥੇ ਹੀ ਅਨੁਸ਼ਕਾ ਸਾੜ੍ਹੀ ਪਹਿਣੇ ਨਜ਼ਰ ਆ ਰਹੀ ਹੈ। ਖੈਰ ਅਨੁਸ਼ਕਾ ਦੀ ਇਕ ਤਸਵੀਰ ਪਹਿਲਾਂ ਵੀ ਫਿਲਮ ਦੇ ਸੈੱਟ ਤੋਂ ਲੀਕ ਹੋ ਚੁੱਕੀ ਹੈ। ਯਸ਼ ਰਾਜ ਬੈਨਰ ਹੇਠ ਬਣ ਰਹੀ ਇਸ ਫਿਲਮ ਦਾ ਨਿਰਦੇਸ਼ਨ ਸ਼ਰਤ ਕਟਾਰੀਆ ਕਰ ਰਹੇ ਹਨ। ਇਸ ਤੋਂ ਇਲਾਵਾ ਇਹ ਫਿਲਮ 28 ਸਤੰਬਰ ਨੂੰ ਸਿਨਮੇਘਰਾਂ ‘ਚ ਰਿਲੀਜ਼ ਹੋਵੇਗੀ।

About Sting Operation

Leave a Reply

Your email address will not be published. Required fields are marked *

*

themekiller.com