ਸ਼ਾਹਿਦ ਕਿਸ ਤੋਂ ਡਰੇ?, ਕਿਹਾ, ਇਨ੍ਹਾਂ ਦਾ ਮੂੰਹ ਵੇਖਿਆ ਤਾਂ ਮੌਤ ਪੱਕੀ!

35 shahid
ਮੁੰਬਈ(Sting Operation)- ਸ਼ਾਹਿਦ ਕਪੂਰ ਦੀ ਫਿਲਮ ‘ਪਦਮਾਵਤ’ ਬਾਕਸ ਆਫਿਸ ‘ਤੇ ਕਮਾਈ ਦੇ ਸਾਰੇ ਰਿਕਾਰਡ ਤੋੜਦੀ ਜਾ ਰਹੀ ਹੈ ਤੇ ਉਨ੍ਹਾਂ ਦੇ ਕੰਮ ਦੀ ਬੱਲੇ-ਬੱਲੇ ਹੋ ਰਹੀ ਹੈ। ਇਸ ਫਿਲਮ ਵਿੱਚ ਰਾਜਾ ਰਾਵਲ ਰਤਨ ਸਿੰਘ ਦਾ ਕਿਰਦਾਰ ਨਿਭਾਉਣ ਵਾਲੇ ਸ਼ਾਹਿਦ ਅੱਜ-ਕੱਲ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੋ ਗਏ ਹਨ।
ਰੋਜ਼ਾਨਾ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਉਹ ਕੁਝ ਨਾ ਕੁਝ ਪੋਸਟ ਕਰਦੇ ਹਨ। ਹੁਣ ਉਨ੍ਹਾਂ ਨੇ ਇੱਕ ਵੀਡੀਓ ਪੋਸਟ ਕੀਤਾ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ ‘ਕਾਲੀ ਬਿੱਲੀ ਰਸਤਾ ਕੱਟ ਜਾਵੇ ਤਾਂ ਇੱਕ ਵਾਰ ਤੁਸੀਂ ਬਚ ਸਕਦੇ ਹੋ ਪਰ ਜੇਕਰ…’ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਖਰ ਉਹ ਕੌਣ ਹੈ ਜਿਹੜਾ ਸ਼ਾਹਿਦ ਨੂੰ ਪ੍ਰੇਸ਼ਾਨ ਕਰ ਰਿਹਾ ਹੈ ਤੇ ਇੰਨਾ ਮਨਹੂਸ ਹੈ ਕਿ ਉਹ ਉਸ ਨੂੰ ਵੇਖਣਾ ਤੱਕ ਨਹੀਂ ਚਾਹੁੰਦੇ। ਅਸਲ ਇਸ ਵੀਡੀਓ ਵਿਚ ਸ਼ਾਹਿਦ ਆਪਣੀ ਫਿਲਮ ‘ਕਮੀਨੇ’ ਦਾ ਡਾਇਲਾਗ ਬੋਲਦੇ ਨਜ਼ਰ ਆ ਰਹੇ ਹਨ। ਵਿਸ਼ਾਲ ਭਾਰਦਵਾਜ ਵੱਲੋਂ ਡਾਇਰੈਕਟਿਡ ਫਿਲਮ ‘ਕਮੀਨੇ’ ਵਿਚ ਸ਼ਾਹਿਦ ਕਪੂਰ ਦੇ ਕਿਰਦਾਰ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। ਸਾਲ 2009 ਵਿਚ ਆਈ ਇਸ ਫਿਲਮ ਨੇ ਬਾਕਸ ਆਫਿਸ ‘ਤੇ ਚੰਗਾ ਰਿਕਾਰਡ ਬਣਾਇਆ ਸੀ।

About Sting Operation

Leave a Reply

Your email address will not be published. Required fields are marked *

*

themekiller.com