ਇਕ ਖਾਸ ਮਕਸਦ ਕਾਰਨ ਭੰਸਾਲੀ ਕਰਨਗੇ ਦੀਪਿਕਾ-ਰਣਵੀਰ ਨਾਲ 3 ਹੋਰ ਫਿਲਮਾਂ

1 deeika
ਮੁੰਬਈ (Sting Operation)- ਸੰਜੈ ਲੀਲਾ ਭੰਸਾਲੀ ਦੀ ‘ਪਦਮਾਵਤ’ ਦੀ ਸਫਲਤਾ ਤੋਂ ਬਾਅਦ ਹੁਣ 3 ਹੋਰ ਫਿਲਮਾਂ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨਾਲ ਕਰਨਾ ਚਾਹੁੰਦੇ ਹਨ। ਉਹ ਇਕੱਠੇ ਤਿੰਨ ਫਿਲਮਾਂ ਦੀ ਡੀਲ ਕਰਣਗੇ। ਦੱਸ ਦਈਏ ਕਿ ਪਹਿਲਾਂ ਹੀ ਭੰਸਾਲੀ ਇਸ ਕੱਪਲ ਨਾਲ ਤਿੰਨ ਫਿਲਮਾਂ ਕਰ ਚੁੱਕੇ ਹੈ। ਏਸ਼ੀਅਨ ਅੇਜ ਅਨੁਸਾਰ, ਸੰਜੈ ਲੀਲਾ ਭੰਸਾਲੀ ਨੂੰ ਲੱਗਦਾ ਹੈ ਕਿ ਦੀਪਿਕਾ ਅਤੇ ਰਣਵੀਰ ‘ਚ ਹੁਣ ਕਾਫੀ ਟੈਲੇਂਟ ਹੈ, ਜਿਸ ਨੂੰ ਐਕਸਪਲੋਰ ਕੀਤਾ ਜਾਣਾ ਚਾਹੀਦਾ ਹੈ। ਇਸ ਲਈ ਉਹ ਦੋਵਾਂ ਕਲਾਕਾਰਾਂ ਨਾਲ 3 ਫਿਲਮਾਂ ਦੀ ਇਕ ਡੀਲ ਸਾਇਨ ਕਰਨਾ ਚਾਹੁੰਦੇ ਹਨ।
ਹੁਣ ਸਵਾਲ ਇਹ ਹੈ ਕਿ ਕੀ ਇਹ ਫਿਲਮਾਂ ਵੀ ਇਤਿਹਾਸ ‘ਤੇ ਹੋਣਗੀਆਂ।ਭੰਸਾਲੀ ਏ. ਐੱਨ. ਆਈ. ਨੂੰ ਕਹਿ ਚੁੱਕੇ ਹਨ, ਦੀਪਿਕਾ ਬਹੁਤ ਹੀ ਹਾਰਡਵਰਕਿੰਗ ਹੈ। ਇਹ ਉਨ੍ਹਾਂ ਦੀ ਮਿਹਨਤ ਦਾ ਹੀ ਕਮਾਲ ਹੈ ਕਿ ਉਹ ਮੁਸ਼ਕਲ ਤੋਂ ਮੁਸ਼ਕਲ ਰੋਲ ਨੂੰ ਆਸਾਨੀ ਨਾਲ ਕਰ ਲੈਂਦੀ ਹੈ। ਮੈਨੂੰ ਉਨ੍ਹਾਂ ਨਾਲ ਕੰਮ ਕਰਨ ‘ਚ ਬਹੁਤ ਮਜ਼ਾ ਆਉਂਦਾ ਹੈ। ਮੈਂ ਕਹਾਂਗਾ ਕਿ ਹੁਣ ਤਾਂ ਮੇਰਾ ਅਤੇ ਦੀਪਿਕਾ ਦਾ ਸਫਰ ਕੇਵਲ ਸ਼ੁਰੂ ਹੋਇਆ ਹੈ।
ਦੱਸ ਦਈਏ ਕਿ ‘ਪਦਮਾਵਤ’ ਦੇ ਹਿੱਟ ਹੋਣ ਤੋਂ ਬਾਅਦ ਦੀਪਿਕਾ ਆਪਣੇ ਅਗਲੇ ਪ੍ਰੋਜੈਕਟ ‘ਤੇ ਫੋਕਸ ਕਰ ਰਹੀ ਹੈ। ਖਬਰਾਂ ਦੀਆਂ ਮੰਨੀਏ ਤਾਂ ਉਹ ਅਗਲੀ ਫਿਲਮ ‘ਚ ਲੇਡੀ ਡਾਨ ਦਾ ਕਿਰਦਾਰ ਨਿਭਾਏਗੀ। ਅਗਲੇ ਪ੍ਰੋਜੈਕਟ ‘ਚ ਦੀਪਿਕਾ ਇਕ ਗੈਂਗਸਟਰ ਸਪਨਾ ਦੀਦੀ ਦੇ ਰੋਲ ‘ਚ ਨਜ਼ਰ ਆਏਗੀ।
ਦੀਪਿਕਾ ਨੇ ਇਕ ਇੰਟਰਵਿਓ ‘ਚ ਦੱਸਿਆ, ਸੰਜੈ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤ’ ਦੀ ਤਰ੍ਹਾਂ ਹੀ ਇਹ ਫਿਲਮ ਵੀ ਵੂਮੈਨ ਸੇਂਟਰਿਕ ਹੋਵੇਗੀ। ਇਹ ਫਿਲਮ ਹੁਸੈਨ ਜਾਇਦੀ ਦੀ ਕਿਤਾਬ ‘ਮਾਫੀਆ ਕਵੀਨ ਆਫ ਮੁੰਬਈ’ ‘ਤੇ ਆਧਾਰਿਤ ਹੈ। ਇਹ ਇਕ ਸੱਚੀ ਕਹਾਣੀ ਹੈ। ਇਸ ਦੇ ਚਲਦੇ ਮੈਂ ਕਾਫੀ ਸਾਰੀ ਵਰਕਸ਼ਾਪ ਕਰ ਰਹੀ ਹਾਂ। ਇਸ ਫਿਲਮ ‘ਚ ਮੇਰੇ ਲਈ ਬਹੁਤ ਸਾਰਾ ਫਿਜੀਕਲ ਵਰਕ ਹੈ, ਤਾਂ ਇਸ ‘ਤੇ ਕੰਮ ਜਾਰੀ ਹੈ। ਦੀਪਿਕਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਮੈਂ ਵਿਸ਼ਾਲ ਭਾਰਦਵਾਜ ਨਾਲ ਕੰਮ ਕਰਾਂਗੀ ਅਤੇ ਦੂਜੀ ਵਾਰ ਇਰਫਾਨ ਖਾਨ ਨਾਲ। ਮੈਨੂੰ ਲੱਗਦਾ ਹੈ ਇਸ ਕਹਾਣੀ ਨੂੰ ਵੀ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਹੈ।

About Sting Operation

Leave a Reply

Your email address will not be published. Required fields are marked *

*

themekiller.com