ਕਮਾਲ ਦੇ ਦੌੜਾਕ ਹਨ ਸੰਜੇ ਦੱਤ ਦੇ ਬੱਚੇ, ਸਕੂਲੀ ਮੁਕਾਬਲੇਬਾਜ਼ ‘ਚ ਮਾਰੀ ਬਾਜ਼ੀ

2 kids
ਮੁੰਬਈ (Sting Operation)- ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦਾ ਬੇਟਾ ਸ਼ਹਿਰਾਨ ਦੱਤ ਤੇ ਬੇਟੀ ਇੱਕਰ ਦੱਤ ਵੱਡੇ ਹੋ ਕੇ ਚਾਹੇ ਕਿਸੇ ਵੀ ਖੇਤਰ ਨੂੰ ਆਪਣਾ ਪ੍ਰੋਫੈਸ਼ਨ ਬਣਾਉਣ, ਫਿਲਹਾਲ ਉਹ ਸਕੂਲ ‘ਚ ਜ਼ਬਰਦਸਤ ਦੌੜਾਕ ਹਨ। ਦੋਹਾਂ ਨੇ ਹੀ ਆਪਣੇ ਸਕੂਲ ‘ਚ ਦੌੜ ਦੇ ਮੁਕਾਬਲੇ ‘ਚ ਬਾਜ਼ੀ ਮਾਰੀ ਹੈ।
ਹਾਲ ਹੀ ‘ਚ ਸੰਜੇ ਦੱਤ ਨੇ ਆਪਣੇ ਦੋਹਾਂ ਬੱਚਿਆਂ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, ”ਮੈਨੂੰ ਇਨ੍ਹਾਂ ‘ਤੇ ਮਾਨ ਹੈ”। ਸੰਜੇ ਤੇ ਮਾਨਯਤਾ ਦੇ ਇਹ ਜੁੜਵਾ ਬੱਚੇ ਹਨ। ਦੋਹਾਂ ਨੇ ਸੰਜੇ ਦੱਤ ਨਾਲ ਇਕ ਮੈਗਜ਼ੀਨ ਲਈ ਫੋਟੋਸ਼ੂਟ ਵੀ ਕਰਵਾਇਆ ਸੀ।
ਸੰਜੇ ਅਤੇ ਮਾਨਯਤਾ ਦੋਵੇਂ ਆਪਣੇ ਅਧਿਕਾਰਕ ਅਕਾਊਂਟ ‘ਤੇ ਬੱਚਿਆਂ ਦੀਆਂ ਕਿਊਟ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ਜੋ ਸੋਸ਼ਲ ਮੀਡੀਆ ‘ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ।

About Sting Operation

Leave a Reply

Your email address will not be published. Required fields are marked *

*

themekiller.com