ਕਿਸ ‘ਡਰ’ ਕਾਰਨ ਕੋਹਲੀ ਨੇ ਛੱਡਿਆ ਮੈਦਾਨ ?

32 virat-kohli
ਨਵੀਂ ਦਿੱਲੀ(Sting Operation)- ਸ਼ਿਖਰ ਧਵਨ ਦੀ ਬੱਲੇਬਾਜ਼ੀ ਤੇ ਭੁਵਨੇਸ਼ਵਰ ਕੁਮਾਰ ਦੀ ਗੇਂਦਬਾਜ਼ੀ ਸਦਕਾ ਭਾਰਤ ਨੇ ਪਹਿਲਾ ਟੀ-20 ਮੁਕਾਬਲਾ 28 ਦੌੜਾਂ ਨਾਲ ਜਿੱਤ ਲਿਆ ਹੈ। ਇਨ੍ਹਾਂ ਦੋਹਾਂ ਤੋਂ ਇਲਾਵਾ ਟੀਮ ਇੰਡੀਆ ਦੇ ਸਾਰੇ ਖਿਡਾਰੀਆਂ ਦਾ ਵੀ ਇਸ ਜਿੱਤ ਵਿੱਚ ਖਾਸ ਯੋਗਦਾਨ ਰਿਹਾ। ਫੀਲਡਿੰਗ ਵੇਲੇ ਮੈਦਾਨ ਵਿੱਚ ਇੱਕ ਅਜਿਹੀ ਘਟਨਾ ਹੋਈ ਜਿਸ ਨਾਲ ਦਰਸ਼ਕ ਦੰਗ ਰਹਿ ਗਏ।
ਦੱਖਣੀ ਅਫਰੀਕੀ ਪਾਰੀ ਦੇ 14ਵੇਂ ਓਵਰ ਵਿੱਚ ਵਿਰਾਟ ਨੂੰ ਕੁਝ ਤਕਲੀਫ ਹੋਈ ਜਿਸ ਤੋਂ ਬਾਅਦ ਉਹ ਬਾਹਰ ਚਲੇ ਗਏ। ਥੋੜ੍ਹੀ ਦੇਰ ਬਾਅਦ ਅਪਡੇਟ ਆਇਆ ਕਿ ਸੱਟ ਗੰਭੀਰ ਨਹੀਂ। ਕੋਹਲੀ ਦੇ ਕੂਲਹੇ ‘ਤੇ ਸੱਟ ਲੱਗੀ ਸੀ। ਮੈਚ ਤੋਂ ਬਾਅਦ ਕੋਹਲੀ ਨੇ ਦੱਸਿਆ, “ਇਹ ਸੱਟ ਮੈਚ ਸ਼ੁਰੂ ਹੁੰਦੇ ਹੀ ਲੱਗ ਗਈ ਸੀ। ਸ਼ੁਕਰ ਹੈ ਕਿ ਹੈਮਸਟ੍ਰਿਮਿੰਗ ਨਹੀਂ ਸੀ। ਇਸ ਲਈ ਮੈਂ ਮੈਦਾਨ ਵਿੱਚੋਂ ਬਾਹਰ ਚਲਾ ਗਿਆ ਸੀ।”
ਵਿਰਾਟ ਨੇ ਦੱਸਿਆ, “ਜਦ ਮੈਨੂੰ ਇਹ ਪ੍ਰੇਸ਼ਾਨੀ ਹੋਈ ਤਾਂ ਮੈਂ ਪਹਿਲਾਂ ਝੁੱਕ ਕੇ ਵੇਖਿਆ ਪਰ ਮੇਰੀ ਦਿੱਕਤ ਵਧ ਗਈ। ਇਸ ਲਈ ਮੈਂ ਬਿਨਾ ਦੇਰ ਕੀਤੇ ਮੈਦਾਨ ਵਿੱਚੋਂ ਬਾਹਰ ਚਲਾ ਗਿਆ। ਟੀਮ ਇੰਡੀਆ ਦੇ ਕੈਪਟਨ ਵਿਰਾਟ ਕੋਹਲੀ ਹੁਣ ਪੂਰੀ ਤਰ੍ਹਾਂ ਫਿੱਟ ਹਨ ਤੇ 21 ਤਰੀਕ ਨੂੰ ਖੇਡੇ ਜਾਣ ਵਾਲੇ ਅਗਲੇ ਟੀ-20 ਲਈ ਤਿਆਰ ਹਨ।”

About Sting Operation

Leave a Reply

Your email address will not be published. Required fields are marked *

*

themekiller.com