ਕੋਹਲੀ ਤੋੜੂ ਸਚਿਨ ਦੇ 100 ਸੈਂਕੜਿਆਂ ਦਾ ਰਿਕਾਰਡ !’

33 virat
ਕੋਲਕਾਤਾ(Sting Operation)-  ਕਰੀਅਰ ਦੇ ਚੰਗੇ ਦੌਰ ਵਿੱਚੋਂ ਗੁਜ਼ਰ ਰਹੇ ਵਿਰਾਟ ਕੋਹਲੀ ਅੱਜ-ਕੱਲ੍ਹ ਜਿਹੜੀ ਗੇਂਦ ਨੂੰ ਬੱਲੇ ਨਾਲ ਟੱਚ ਕਰ ਦਿੰਦੇ ਹਨ, ਉਹ ਬਾਉਂਡਰੀ ਪਾਰ ਚਲੀ ਜਾਂਦੀ ਹੈ। ਦੱਖਣੀ ਅਫਰੀਕੀ ਦੌਰੇ ‘ਤੇ ਬੇਹਤਰੀਨ ਦਬਦਬੇ ਮਗਰੋਂ ਕੋਹਲੀ ਦੀ ਤਾਰੀਫ ਕਰਨ ਵਾਲਿਆਂ ਵਿੱਚ ਹੁਣ ਸਾਬਕਾ ਪਲੇਅਰ ਗੁੰਡੱਪਾ ਵਿਸ਼ਵਨਾਥ ਵੀ ਸ਼ਾਮਲ ਹੋ ਗਏ ਹਨ।
ਸਾਬਕਾ ਕ੍ਰਿਕਟਰ ਵਿਸ਼ਵਨਾਥ ਨੇ ਭਾਰਤੀ ਕੈਪਟਨ ਵਿਰਾਟ ਕੋਹਲੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ 100 ਸੈਂਚੁਰੀਆਂ ਦੇ ਰਿਕਾਰਡ ਨੂੰ ਤੋੜਣ ਦਾ ਸ਼ਾਨਦਾਰ ਮੌਕਾ ਹੈ। ਕੋਹਲੀ ਨੇ ਦੱਖਣੀ ਅਫਰੀਕਾ ਖਿਲਾਫ ਇੱਕ ਦਿਨਾਂ ਟੂਰਨਾਮੈਂਟ ਵਿੱਚ 500 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਉਹ ਸੀਰੀਜ਼ ਦੇ ਇਕੱਲੇ ਅਜਿਹੇ ਬੈਸਟਸਮੈਨ ਹਨ ਜਿਸ ਨੇ ਇੰਨੀਆਂ ਦੌੜਾਂ ਬਣਾਈਆਂ। ਕੋਹਲੀ ਨੇ ਆਪਣੇ ਕਰੀਅਰ ਦੇ 35 ਸੈਂਕੜੇ ਪੂਰੇ ਕਰ ਲਏ ਹਨ।
ਵਿਸ਼ਵਨਾਥ ਨੇ ਕਿਹਾ, “ਕੋਹਲੀ ਨੇ ਕਮਾਲ ਦੀ ਪਰਫਾਰਮੈਂਸ ਵਿਖਾਈ ਹੈ। ਉਹ ਲਗਾਤਾਰ ਸੈਂਚੁਰੀ ਬਣਾ ਰਹੇ ਹਨ। ਉਨ੍ਹਾਂ ਕੋਲ ਰਿਕਾਰਡ ਤੋੜਣ ਦਾ ਪੂਰਾ ਮੌਕਾ ਹੈ ਪਰ ਇਹ ਥੋੜਾ ਮੁਸ਼ਕਲ ਵੀ ਹੈ। ਮੈਨੂੰ ਲਗਦਾ ਹੈ ਕਿ ਜੇਕਰ ਕੋਹਲੀ ਸਚਿਨ ਦਾ ਰਿਕਾਰਡ ਤੋੜਣਗੇ ਤਾਂ ਇਸ ਨਾਲ ਸਚਿਨ ਨੂੰ ਵੀ ਖੁਸ਼ੀ ਹੋਵੇਗੀ ਪਰ ਇਸ ਲਈ ਹੋਰ ਸਫਰ ਤੈਅ ਕਰਨਾ ਬਾਕੀ ਹੈ।

About Sting Operation

Leave a Reply

Your email address will not be published. Required fields are marked *

*

themekiller.com