ਮੋਦੀ ਦਾ ਨਵਾਂ ਜੁਗਾੜ: 1000 ਕਿਲੋਮੀਟਰ ਦੀ ਸਪੀਡ ਨਾਲ ਦੌੜੇਗੀ ਟ੍ਰੇਨ

30 hyperloop-train
ਮੁੰਬਈ(Sting Operation)- ਅਹਿਮਦਾਬਾਦ ਤੋਂ ਮੁੰਬਈ ਤੱਕ ਬੁਲੇਟ ਟ੍ਰੇਨ ਚਲਾਉਣ ਦੇ ਪਲਾਨ ਤੋਂ ਬਾਅਦ ਬੀਜੇਪੀ ਸਰਕਾਰ ਨੇ ਹੁਣ ਮੁਲਕ ਨੂੰ ਇੱਕ ਹੋਰ ਸੁਫਨਾ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮਹਾਰਾਸ਼ਟਰ ਸਰਕਾਰ ਨੇ ਵਰਜਿਨ ਗਰੁੱਪ ਨਾਲ ਮੁੰਬਈ ਤੋਂ ਪੂਣੇ ਵਿਚਾਲੇ ਹਾਇਪਰਲੂਪ ਟ੍ਰੇਨ ਚਲਾਉਣ ਲਈ ਸਾਂਝ ਪਾਈ ਹੈ। ਇਸ ਨਾਲ ਮੁੰਬਈ ਤੋਂ ਪੂਣਾ ਸਿਰਫ 20 ਮਿੰਟ ਵਿੱਚ ਜਾਇਆ ਜਾ ਸਕੇਗਾ। ਇਸ ਵੇਲੇ ਇਹ ਸਫਰ ਤਿੰਨ ਘੰਟਿਆਂ ਦਾ ਹੈ।
ਪਹਿਲਾ ਹਾਇਪਰਲੂਪ ਟ੍ਰੈਕ ਪੂਣੇ ਨੂੰ ਨਵੀਂ ਮੁੰਬਈ ਦੇ ਕੌਮਾਂਤਰੀ ਹਵਾਈ ਅੱਡੇ ਨਾਲ ਜੋੜੇਗਾ। ਐਤਵਾਰ ਨੂੰ ਇਸ ਹਵਾਈ ਅੱਡੇ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਮੋਦੀ ਨੇ ਰੱਖਿਆ। ਹਾਇਪਰਲੂਪ ਟ੍ਰੈਕ ਪੂਰੀ ਤਰ੍ਹਾਂ ਇਲੈਕਟ੍ਰਿਕ ਸਿਸਟਮ ਨਾਲ ਚੱਲੇਗਾ। ਇਹ ਟ੍ਰੇਨ 1000 ਕਿੱਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਚੱਲੇਗੀ। ਇਸ ਟ੍ਰੇਨ ਬਾਰੇ ਫਿਲਹਾਲ ਹੋਰ ਜਾਣਕਾਰੀ ਨਹੀਂ ਦਿੱਤੀ ਗਈ।
ਹਾਇਪਰਲੂਪ ਟ੍ਰੇਨ ਟਰਾਂਸਪੋਰਟੇਸ਼ਨ ਦੀ ਦੁਨੀਆ ਵਿੱਚ ਬੇਹੱਦ ਨਵੀਂ ਤਕਨੀਕ ਹੈ। ਇਸ ਟ੍ਰੇਨ ਨੂੰ ਚੂੰਬਕ ਦੀ ਤਾਕਤ ਨਾਲ ਚਲਾਇਆ ਜਾਂਦਾ ਹੈ। ਇਸ ‘ਤੇ ਬਿਜਲੀ ਕਾਫੀ ਘੱਟ ਲਗਦੀ ਹੈ। ਇਸ ਦੀ ਰਫਤਾਰ 1200 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੀ ਜ਼ਿਆਦਾ ਹੋ ਸਕਦਾ ਹੈ।

About Sting Operation

Leave a Reply

Your email address will not be published. Required fields are marked *

*

themekiller.com