ਰਾਮੂ ਨੂੰ ਐਡਲਟ ਸਟਾਰ ਨਾਲ ਅਸ਼ਲੀਲਤਾ ਦਿਖਾਉਣੀ ਪਈ ਮਹਿੰਗੀ, ਪੁਲਸ ਸਾਹਮਣੇ ਹੋਏ ਪੇਸ਼

10 ramgopal
ਮੁੰਬਈ (Sting Operation)- ਰਾਮ ਗੋਪਾਲ ਵਰਮਾ ਦੀ ਫਿਲਮ ‘ਗੌਡ ਸੈਕਸ ਐਂਡ ਧੋਖਾ’ ਪਿਛਲੇ ਮਹੀਨੇ ਆਈ ਸੀ। ਇਸ ਨੂੰ ਅਸ਼ਲੀਲ ਦੱਸਦੇ ਹੋਏ ਇਕ ਮਹਿਲਾ ਸੰਗਠਨ ਨੇ ਰਾਮਗੋਪਾਲ ਵਰਮਾ ‘ਤੇ ਦੋਸ਼ ਲਗਾਏ ਸਨ। ਇਸ ਮਾਮਲੇ ‘ਚ ਸ਼ਨੀਵਾਰ ਨੂੰ ਰਾਮ ਗੋਪਾਲ ਵਰਮਾ ਹੈਦਰਾਬਾਦ ਪੁਲਸ ਦੇ ਸਾਹਮਣੇ ਪੇਸ਼ ਹੋਏ। ਉਨ੍ਹਾਂ ਨੇ ਪਿਛਲੇ ਮਹੀਨੇ ਇੰਟਰਨੈੱਟ ‘ਤੇ ਅਮਰੀਕੀ ਪੋਰਨ ਸਟਾਰ ਮੀਆ ਮਲਕੋਵਾ ਦੀ ਫਿਲਮ ‘ਗੌਡ ਸੈਕਸ ਐਂਡ ਟਰੁੱਥ’ ਰਿਲੀਜ਼ ਕੀਤੀ ਸੀ। ਇਸ ਨੂੰ ਹੈਦਰਾਬਾਦ ਦੇ ਇਕ ਮਹਿਲਾ ਸੰਗਠਨ ਨੇ ਅਸ਼ਲੀਲ ਦੱਸਦੇ ਹੋਏ ਪੁਲਸ ‘ਚ ਸ਼ਿਕਾਇਤ ਕੀਤੀ ਸੀ। ਸੰਗਠਨ ਨੇ ਇਸ ਨੂੰ ਮਹਿਲਾਵਾਂ ਦੀ ਸਹਿਨਸ਼ੀਲਤਾ ਦਾ ਅਪਮਾਨ ਕਰਨ ਵਾਲਾ ਦੱਸਿਆ। ਇਸ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਇਕ ਨੋਟਿਸ ਜਾਰੀ ਕੀਤਾ ਸੀ, ਜਿਸ ਦਾ ਜਵਾਬ ਦੇਣ ਉਹ ਸੈਂਟਰਲ ਕ੍ਰਾਈਮ ਸਟੇਸ਼ਨ ਦੇ ਅਧਿਕਾਰੀਆਂ ਸਾਹਮਣੇ ਪੁੱਛਗਿਛ ਲਈ ਪੇਸ਼ ਹੋਏ। 25 ਜਨਵਰੀ ਨੂੰ ਫਿਲਮ ਦੀ ਰਿਲੀਜ਼ ਦੇ ਇਕ ਦਿਨ ਪਹਿਲੇ ਸੈਕਸ਼ਨ 67 ਦੇ ਇਨਫਾਰਮੇਸ਼ਨ ਟੈਕਨਾਲਜੀ ਐਕਟ 2000 ਦੇ ਤਹਿਤ ਵਰਮਾ ਵਿਰੁੱਧ ਮਾਮਲਾ ਦਰਜ ਕੀਤਾ ਗਿਆ। ਪੁਲਸ ਨੇ ਇਸ ਦੋਸ਼ ਦੇ ਸੰਬੰਧ ‘ਚ ਉਨ੍ਹਾਂ ਤੋਂ ਪੁੱਛਗਿਛ ਕੀਤੀ। ਪਿਛਲੇ ਦਿਨੀਂ ਤੇਲੰਗਾਨਾ ਤੇ ਆਂਧਰ ਪ੍ਰਦੇਸ਼ ਦੇ ਸੰਗਠਨਾਂ ਨੇ ਰਾਮੂ ਦੀ ਫਿਲਮ ਨੂੰ ਬੈਨ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਦਾ ਦੋਸ਼ ਸੀ ਕਿ ਇਸ ‘ਚ ਅਸ਼ਲੀਲਤਾ ਪਰੋਸੀ ਗਈ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਰਾਮ ਗੋਪਾਲ ਵਰਮਾ ਦੀ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ‘ਚ ਉਹ ਮੀਆ ਮਲਕੋਵਾ ਨਾਲ ਨਜ਼ਰ ਆਏ। ਖਬਰ ਮੁਤਾਬਕ ਇਨ੍ਹਾਂ ਬੋਲਡ ਤਸਵੀਰਾਂ ‘ਚ ਮੀਆ ਤੇ ਰਾਮ ਗੋਪਾਲ ਵਰਮਾ ਕਿਸੇ ਮੁੱਦੇ ‘ਤੇ ਗੰਭੀਰ ਚਰਚਾ ਕਰ ਰਹੇ ਸਨ। ਫਿਲਮ 26 ਜਨਵਰੀ ਨੂੰ ਸਵੇਰੇ 9 ਵਜੇ ਮੀਆ ਮਲਕੋਵਾ ਦੇ ਆਫੀਸ਼ੀਅਲ ਵੀਮੀਓ ਚੈਨਲ ‘ਤੇ ਰਿਲੀਜ਼ ਹੋਇਆ। ਕੁਝ ਦਿਨਾਂ ਪਹਿਲਾਂ ਫਿਲਮ ਦਾ ਟਰੇਲਰ ਜਾਰੀ ਹੋਇਆ ਸੀ। ਟਰੇਲਰ ‘ਚ ਸਭ ਤੋਂ ਖਾਸ ਗੱਲ ਇਹ ਹੈ ਕਿ ਨਿਊਡ ਨਜ਼ਰ ਆ ਰਹੀ ਮੀਆ ਦਾ ਬੋਲਡ ਅੰਦਾਜ਼ ਹੱਦ ਤੋਂ ਵੱਧ ਆਕਰਸ਼ਕ ਦਿੱਖਿਆ।

About Sting Operation

Leave a Reply

Your email address will not be published. Required fields are marked *

*

themekiller.com