‘ਲਾਵਾਂ ਫੇਰੇ’ ਨੇ ਭਾਰਤ ‘ਚ ਕਮਾਈ ਦੇ ਗੱਡੇ ਝੰਡੇ, ਜਾਣੋ ਐਤਵਾਰ ਦਾ ਕਲੈਕਸ਼ਨ

9 roshan
ਜਲੰਧਰ (Sting Operation)- 16 ਫਰਵਰੀ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਫਿਲਮ ‘ਲਾਵਾਂ ਫੇਰੇ’ ਕਮਾਈ ਦੇ ਮਾਮਲੇ ‘ਚ ਬਾਕਸ ਆਫਿਸ ‘ਤੇ ਜ਼ਬਰਦਸਤ ਬਾਜ਼ੀ ਮਾਰ ਰਹੀ ਹੈ। ਫਿਲਮ ਦੀ ਓਪਨਿੰਗ ਕਾਫੀ ਸ਼ਾਨਦਾਰ ਰਹੀ ਤੇ ਹੁਣ ਲਗਾਤਾਰ ਕਮਾਈ ਦਾ ਸਿਲਸਿਲਾ ਜਾਰੀ ਹੈ। ਫਿਲਮ ਦੇ ਹੀਰੋ ਰੌਸ਼ਨ ਪ੍ਰਿੰਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਐਤਵਾਰ ਦੀ ਕਮਾਈ ਦੇ ਆਂਕੜੇ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੀ ਪੋਸਟ ਮੁਤਾਬਕ ‘ਲਾਵਾਂ ਫੇਰੇ’ ਨੇ ਹੁਣ ਤੱਕ 1,17,33,390 ਦਾ ਆਂਕੜਾ ਪਾਰ ਕਰ ਲਿਆ ਹੈ। ਦੱਸ ਦੇਈਏ ਕਿ ਇਹ ਕਮਾਈ ਸਿਰਫ ਭਾਰਤ ਦੀ ਹੈ। ਇਸ ਫਿਲਮ ‘ਚ ਪੰਜਾਬ ਦੇ ਪੇਂਡੂ ਵਿਆਹਾਂ ਵਿਚਲੀ ਨੋਕ-ਝੋਕ ਨੂੰ ਦਰਸਾਇਆ ਗਿਆ ਹੈ। ਫਿਲਮ ਦੀ ਕਹਾਣੀ ਜੀਜਿਆਂ ਤੇ ਸਾਲੇ ਦੇ ਆਲੇ-ਦੁਆਲੇ ਘੁੰਮਦੀ ਹੈ। ਨਿਰਦੇਸ਼ਕ ਸਮੀਪ ਕੰਗ ਦੀ ਨਿਰਦੇਸ਼ਨ ਹੇਠ ਇਹ ਫਿਲਮ ਤਿਆਰ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਰੌਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ ਦੀ ਅਦਾਕਾਰੀ ਨੇ ਲੋਕਾਂ ਦੇ ਦਿਲਾਂ ਨੂੰ ਖੂਬ ਟੁੰਬਿਆ ਹੈ। ਉਨ੍ਹਾਂ ਦੀ ਕੈਮਿਸਟਰੀ ਲੋਕਾਂ ਦੇ ਦਿਲਾਂ ‘ਚ ਘਰ ਗਈ ਹੈ। ਇਸ ਗੱਲ ਦਾ ਸਬੂਤ ‘ਲਾਵਾਂ ਫੇਰੇ’ ਫਿਲਮ ਦੀ ਕਮਾਈ ਹੈ। ਰੌਸ਼ਨ ਤੇ ਰੁਬੀਨਾ ਤੋਂ ਇਲਾਵਾ ਫਿਲਮ ‘ਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਤੇ ਬੀ. ਐੱਨ. ਸ਼ਰਮਾ ਮੁੱਖ ਭੂਮਿਕਾ ‘ਚ ਹਨ।

About Sting Operation

Leave a Reply

Your email address will not be published. Required fields are marked *

*

themekiller.com