ਇਨ੍ਹਾਂ 2 ਅਦਾਕਾਰਾਂ ਨਾਲ ਕੰਮ ਕਰਨਾ ਚਾਹੁੰਦੇ ਹਨ ਅਮਿਤਾਭ ਬੱਚਨ

11 bigb
ਮੁੰਬਈ (Sting Operation)- ਆਪਣੇ ਹਸਮੁੱਖ ਵਰਤਾਓ ਲਈ ਜਾਣੇ ਜਾਂਦੇ ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਨੇ ਦੀਪਿਕਾ ਪਾਦੁਕੋਣ ਅਤੇ ਕੈਟਰੀਨਾ ਕੈਫ ਨਾਲ ਮੁੱਖ ਭੂਮਿਕਾ ਨਿਭਾਉਣ ਲਈ ਆਪਣਾ ‘ਰਿਜ਼ਊਮ’ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ ਕਿਉਂਕਿ ਇਨ੍ਹਾਂ ਦੋਵਾਂ ਦਾ ਕੱਦ ਉੱਚਾ ਹੈ, ਜਿਸ ਕਾਰਨ ਫਿਲਮਕਾਰਾਂ ਨੂੰ ਹੋਰ ਅਭਿਨੇਤਾਵਾਂ ਨਾਲ ਉਨ੍ਹਾਂ ਨੂੰ ਲੈਣ ‘ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਮਿਤਾਭ ਨੇ ਟਵਿਟਰ ‘ਤੇ ਇਕ ਖਬਰ ਦੀ ਕਟਿੰਗ ਨਾਲ ਆਪਣਾ ਰਿਜ਼ਊਮ ਸਾਂਝਾ ਕੀਤਾ ਹੈ। ਇਕ ਖਬਰ ‘ਚ ਦੱਸਿਆ ਗਿਆ ਕਿ ਫਿਲਮ ਨਿਰਮਾਤਾਵਾਂ ਨੂੰ ਦੀਪਿਕਾ ਅਤੇ ਕੈਟਰੀਨਾ ਨੂੰ ਸ਼ਾਹਿਦ ਅਤੇ ਆਮਿਰ ਨਾਲ ਕੰਮ ਕਰਨ ‘ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਰਿਜ਼ਊਮ ‘ਚ ਬੱਚਨ ਨੇ ਆਪਣਾ ਜਨਮ ਸਥਾਨ, ਭਾਸ਼ਾਵਾਂ ਦੀ ਜਾਣਕਾਰੀ, ਉਮਰ ਅਤੇ ਕਰੀਅਰ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੀਪਿਕਾ ਨਾਲ ‘ਪੀਕੂ’ ਫਿਲਮ ‘ਚ ਕੰਮ ਕੀਤਾ ਹੈ ਜਦਕਿ 2013 ‘ਚ ਆਈ ‘ਬੂਮ’ ਫਿਲਮ ‘ਚ ਉਨ੍ਹਾਂ ਨੇ ਕੈਟਰੀਨਾ ਨਾਲ ਕੰਮ ਕੀਤਾ ਸੀ। ਇਸ ਤੋਂ ਇਲਾਵਾ ਉਹ ਆਉਣ ਵਾਲੀ ਫਿਲਮ ‘ਠੱਗਜ਼ ਆਫ ਹਿੰਦੁਸਤਾਨ’ ‘ਚ ਕੈਟਰੀਨਾ ਨਾਲ ਵੱਡੇ ਪਰਦੇ ‘ਤੇ ਨਜ਼ਰ ਆਉਣਗੇ। ਇਸ ਫਿਲਮ ‘ਚ ਆਮਿਰ ਖਾਨ ਵੀ ਹੈ।

About Sting Operation

Leave a Reply

Your email address will not be published. Required fields are marked *

*

themekiller.com