ਦਿਓਲ ਪਰਿਵਾਰ ਨਾਲ ਹਰਿਆਣਵੀ ਡਾਂਸਰ ਸਪਨਾ ਚੌਧਰੀ ਅਜ਼ਮਾਵੇਗੀ ਕਿਸਮਤ

3 sapna

ਮੁੰਬਈ (Sting Operation)- ਰਿਐਲਿਟੀ ਸ਼ੋਅ ‘ਬਿੱਗ ਬੌਸ 11’ ਦੀ ਮੁਕਾਬਲੇਬਾਜ਼ ਸਪਨਾ ਚੌਧਰੀ ਇਨੀਂ ਦਿਨੀਂ ਅਭੈ ਦਿਓਲ ਨਾਲ ‘ਨਾਨੂ ਕੀ ਜਾਨੂ’ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ।
ਸ਼ੋਅ ਤੋਂ ਬਾਅਦ ਸਪਨਾ ਦੇ ਹੱਥ ਕਾਫੀ ਵੱਡੇ ਆਫਰ ਲੱਗ ਰਹੇ ਹਨ। ਹਾਲ ਹੀ ‘ਚ ਅਜਿਹੀ ਖਬਰ ਆ ਰਹੀ ਹੈ ਕਿ ਸਪਨਾ ਇਕ ਹੋਰ ਫਿਲਮ ‘ਚ ਠੁਮਕੇ ਲਗਾਉਂਦੀ ਹੋਏ ਦਿਖਾਈ ਦੇਵੇਗੀ।
ਖਬਰਾਂ ਮੁਤਾਬਕ ਸਪਨਾ ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਦੀ ਕਮਬੈਕ ਫਿਲਮ ‘ਯਮਲਾ ਪਗਲਾ ਦੀਵਾਨਾ 3’ ‘ਚ ਠੁਮਕੇ ਲਗਾਉਂਦੀ ਹੋਈ ਨਜ਼ਰ ਆਵੇਗੀ।
ਦਿਲਚਸਪ ਗੱਲ ਇਹ ਹੈ ਕਿ ਸਪਨਾ ਇਸ ਫਿਲਮ ‘ਚ ਹੇਮਾ ਮਾਲਿਨੀ ਦੇ ਹੀ ਮਸ਼ਹੂਰ ਗੀਤ ‘ਤੇ ਥਿਰਕਦੀ ਦਿਖੇਗੀ। ਫਿਲਹਾਲ ਇਨ੍ਹਾਂ ਖਬਰਾਂ ਦੀ ਕੋਈ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ।
ਜ਼ਿਕਰਯੋਗ ਹੈ ਕਿ ‘ਯਮਲਾ ਪਗਲਾ ਦੀਵਾਨਾ’ ਪਹਿਲੀ ਵਾਰ ਸਾਲ 2012 ‘ਚ ਰਿਲੀਜ਼ ਹੋਈ ਸੀ।
ਇਸ ਤੋਂ ਬਾਅਦ ਫਿਲਮ ਦੀ ਸੀਕਵਲ 2013 ‘ਚ ਤੇ ਹੁਣ ਇਸ ਫਿਲਮ ਦੀ ਤੀਜਾ ਸੀਕਵਲ ਆਉਣ ਵਾਲਾ ਹੈ, ਜਿਸ ‘ਚ ਦਿਓਲ ਪਰਿਵਾਰ ਇੱਕਠੇ ਮਸਤੀ ਕਰਦੇ ਹੋਏ ਦਿਖਾਈ ਦੇਣਗੇ।

About Sting Operation

Leave a Reply

Your email address will not be published. Required fields are marked *

*

themekiller.com