ਪੰਚਕੂਲਾ ਹਿੰਸਾ ‘ਚ ਪੁਲਿਸ ਨੂੰ ਝਟਕਾ, 53 ਡੇਰਾ ਪੈਰੋਕਾਰਾਂ ਨੂੰ ਰਾਹਤ

27 panchkula
ਪੰਚਕੂਲਾ(Sting Operation)- ਪੰਚਕੂਲਾ ਦੰਗਾ ਮਾਮਲੇ ਵਿੱਚ ਪੁਲਿਸ ਨੂੰ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ 53 ਮੁਲਜ਼ਮਾਂ ਤੋਂ ਧਾਰਾ 121 ਹਟਾ ਦਿੱਤੀ ਹੈ। ਪੁਲਿਸ ਲੋੜੀਂਦੇ ਸਬੂਤ ਹੀ ਪੇਸ਼ ਨਹੀਂ ਕਰ ਸਕੀ। ਪੰਚਕੂਲਾ ਹਿੰਸਾ ਨੂੰ ਲੈ ਕੇ ਇਹ ਦੂਜਾ ਮਾਮਲਾ ਸੀ। ਪੰਚਕੂਲਾ ਪੁਲਿਸ ਨੇ ਸੁਰਿੰਦਰ ਇੰਸਾ ਤੇ ਚਮਕੌਰ ਇੰਸਾ ਤੋਂ ਇਲਾਵਾ ਡੇਰੇ ਦੀ 45 ਮੈਂਬਰੀ ਕਮੇਟੀ ਦੇ 53 ਲੋਕਾਂ ਖਿਲਾਫ ਦੇਸ਼ਧ੍ਰੋਹ ਤੇ ਹੱਤਿਆ ਸਣੇ ਕਈ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।
ਅਡੀਸ਼ਨਲ ਸੈਸ਼ਨਜ਼ ਜੱਜ ਦੀ ਅਦਾਲਤ ਨੇ ਸਬੂਤਾਂ ਦੇ ਘਾਟ ਕਰਕੇ ਇਨ੍ਹਾਂ ਮੁਲਜ਼ਮਾਂ ਨੂੰ ਰਾਹਤ ਦਿੰਦਿਆਂ ਧਾਰਾ 121 ਹਟਾ ਦਿੱਤੀ ਹੈ। ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਦੇਸ਼ਧ੍ਰੋਹ ਤੇ ਹੱਤਿਆ ਦੇ ਇਲਜ਼ਾਮ ਬਾਰੇ ਕੋਈ ਠੋਸ ਸਬੂਤ ਨਹੀਂ ਦੇ ਸਕੀ।
ਹੁਣ ਇਨ੍ਹਾਂ 53 ਮੁਲਜ਼ਮਾਂ ਖਿਲਾਫ ਧਾਰਾ 353, 332, 148,149,186,188,283 ਤੇ 120 ਬੀ ਤਹਿਤ ਕੇਸ ਚੱਲੇਗਾ। ਇਨ੍ਹਾਂ ਮੁਲਜ਼ਮਾਂ ਖਿਲਾਫ 21 ਫਰਵਰੀ ਨੂੰ ਜੂਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਦੋਸ਼ ਆਇਦ ਹੋਣਗੇ।

About Sting Operation

Leave a Reply

Your email address will not be published. Required fields are marked *

*

themekiller.com