ਬਾਲੀਵੁੱਡ ‘ਚ ਐਂਟਰੀ ਕਰ ਰਿਹੈ ਸੁਨੀਲ ਸ਼ੈਟੀ ਦਾ ਲਾਡਲਾ, ਇਸ ਖਾਨ ਦੀ ਬੇਟੀ ਨਾਲ ਕਰੇਗਾ ਰੋਮਾਂਸ

4 shetty
ਮੁੰਬਈ (Sting Operation)- ਬਾਲੀਵੁੱਡ ‘ਚ ਹੁਣ ਸਟਾਰ ਕਿੱਡਜ਼ ਦੇ ਡੈਬਿਊ ਦੀ ਵਾਰੀ ਆ ਗਈ ਹੈ, ਜਿਸ ‘ਚ ਸ਼੍ਰੀਦੇਵੀ ਤੋਂ ਲੈ ਕੇ ਸੈਫ ਅਲੀ ਖਾਨ ਦੀ ਬੇਟੀ ਸ਼ਾਮਲ ਹੈ। ਇਸ ਕੜੀ ‘ਚ ਹੁਣ ਇਕ ਨਾਂ ਹੋਰ ਵੀ ਜੁੜ ਗਿਆ ਹੈ। ਅਸੀਂ ਗੱਲ ਕਰ ਰਹੇ ਹਾਂ 90 ਦੇ ਦਹਾਕੇ ਦੇ ਹੀਰੋ ਸੁਨੀਲ ਸ਼ੈਟੀ ਦੇ ਬੇਟੇ ਦੀ। ਖਬਰ ਹੈ ਕਿ ਸੁਨੀਲ ਸ਼ੈਟੀ ਦੇ ਬੇਟੇ ਅਹਾਨ ਸ਼ੈਟੀ ਜਲਦ ਹੀ ਬਾਲੀਵੁੱਡ ‘ਚ ਐਂਟਰੀ ਕਰਨ ਜਾ ਰਹੇ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਨੂੰ ਇਸ ਨਾਲ ਜੋੜਿਆ ਜਾ ਰਿਹਾ ਹੈ।
ਫਿਲਹਾਲ ਅਹਾਨ ਐਕਟਿੰਗ ਸਿਖ ਰਹੇ ਹਨ ਤੇ ਫਿੱਟ ਸਰੀਰ ਲਈ ਜਿਮ ‘ਚ ਪਸੀਨਾ ਵੀ ਵਹਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਅਹਾਨ ਦੀ ਫਿਲਮ ਨੂੰ ਲੈ ਕੇ ਕਰਨ ਜੌਹਰ ਤੇ ਸਾਜਿਦ ਨਾਡਿਆਡਵਾਲਾ ਲੰਬੇ ਸਮੇਂ ਬਾਅਦ ਇਕ ਵਾਰ ਫਿਰ ਇੱਕਠੇ ਆ ਰਹੇ ਹਨ। ਇਨ੍ਹਾਂ ਦੋਹਾਂ ਨੇ ਹੀ ਅਹਾਨ ਨਾਲ ਸਾਰਾ ਨੂੰ ਚੁਣਨ ਦਾ ਮਨ ਬਣਾਇਆ ਹੈ। ਦੇਖਿਆ ਜਾਵੇ ਤਾਂ ਸਾਲ 2018 ਦਾ ਬਾਲੀਵੁੱਡ ‘ਚ ਕਈ ਬਦਲਾਅ ਲਿਆਉਣ ਵਾਲਾ ਸਾਲ ਹੋਵੇਗਾ।
ਉੱਥੇ ਕਰਨ ਜੌਹਰ ਫਿਲਮ ‘ਧੜਕ’ ‘ਤੇ ਵੀ ਕੰਮ ਕਰ ਰਹੇ ਹਨ। ਇਸ ਫਿਲਮ ‘ਚ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਤੇ ਐਕਟਰ ਸ਼ਾਹਿਦ ਕਪੂਰ ਦੇ ਛੋਟੇ ਭਰਾ ਈਸ਼ਾਨ ਖੱਟੜ ਲੀਡ ਰੋਲ ‘ਚ ਹੋਣਗੇ। ਫਿਲਮ ‘ਧੜਕ’ ਸੁਪਰਹਿੱਟ ਮਰਾਠੀ ਫਿਲਮ ‘ਸੈਰਾਟ’ ਦਾ ਰੀਮੇਕ ਹੈ। ‘ਸੈਰਾਟ’ ਇੱਕਲੀ ਅਜਿਹੀ ਮਰਾਠੀ ਫਿਲਮ ਹੈ, ਜਿਸ ਨੇ ਬਾਕਸ ਆਫਿਸ ‘ਤੇ ਸਭ ਤੋਂ ਜ਼ਿਆਦਾ ਕਮਾਈ ਕੀਤੀ ਹੈ।
ਕਰਨ ਦੀ ਇਕ ਸਾਲ ‘ਸਟੂਡੈਂਟ ਆਫ ਦਿ ਈਅਰ’ ਵੀ ਆ ਰਹੀ ਹੈ, ਜਿਸ ‘ਚ ਟਾਈਗਰ ਸ਼ਰਾਫ ਮੁੱਖ ਕਿਰਦਾਰ ਕਰਨਗੇ। ਇੰਨਾ ਹੀ ਨਹੀਂ ਸਾਰਾ ਅਲੀ ਖਾਨ ਆਪਣੀ ਡੈਬਿਊ ਫਿਲਮ ‘ਕੇਦਾਰਨਾਥ’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ, ਜਿਸ ‘ਚ ਉਨ੍ਹਾਂ ਨਾਲ ਸੁਸ਼ਾਂਤ ਸਿੰਘ ਰਾਜਪੂਤ ਲੀਡ ਰੋਲ ‘ਚ ਹੋਣਗੇ। ਫਿਲਮ ਨੂੰ ਅਭਿਸ਼ੇਕ ਕਪੂਰ ਨਿਰਦੇਸ਼ਿਤ ਕਰਨਗੇ।

About Sting Operation

Leave a Reply

Your email address will not be published. Required fields are marked *

*

themekiller.com