ਸ਼ਸ਼ਾਂਕ ਦੀ ‘ਰਣਭੂਮੀ’ ‘ਚ ਦਿਖਾਈ ਦੇਣਗੇ ਵਰੁਣ, ਇਸ ਦਿਨ ਹੋਵੇਗੀ ਰਿਲੀਜ਼

7 karan
ਮੁੰਬਈ (Sting Operation)- ਅਭਿਨੇਤਾ ਵਰੁਣ ਧਵਨ ਦੀ ਅਗਲੀ ਫਿਲਮ ਦਾ ਐਲਾਨ ਹੋ ਚੁੱਕਿਆ ਹੈ। ਵਰੁਣ ਜਲਦ ਹੀ ਕਰਨ ਜੌਹਰ ਦੀ ਧਰਮਾ ਪ੍ਰੋਡਕਸ਼ਨ ਹੇਠ ਬਣ ਰਹੀ ਫਿਲਮ ‘ਰਣਭੂਮੀ’ ‘ਚ ਨਜ਼ਰ ਆਉਣਗੇ। ਇਸ ਫਿਲਮ ਦਾ ਨਿਰਦੇਸ਼ਨ ਸ਼ਸ਼ਾਂਕ ਖੇਤਾਨ ਕਰ ਰਹੇ ਹਨ। ਇਸ ਤੋਂ ਪਹਿਲਾਂ ਵਰੁਣ ਤੇ ਸ਼ਸ਼ਾਂਕ ‘ਬਦਰੀਨਾਥ ਕੀ ਦੁਲਹਨੀਆ’ ਤੇ ‘ਹਮਪਟੀ ਸ਼ਰਮਾ ਕੀ ਦੁਲਹਨੀਆ’ ‘ਚ ਇਕੱਠੇ ਕੰਮ ਕਰ ਚੁੱਕੇ ਹਨ। ਇਹ ਦੋਵੇਂ ਫਿਲਮਾਂ ਕਮਾਈ ਦੇ ਮਾਮਲੇ ‘ਚ ਬਾਕਸ ਆਫਿਸ ‘ਤੇ ਸਫਲ ਸਾਬਤ ਰਹੀਆਂ ਹਨ।
ਦੱਸਣਯੋਗ ਹੈ ਕਿ ਮਸ਼ਹੂਰ ਨਿਰਮਾਤਾ ਕਰਨ ਜੌਹਰ ਨੇ ਖੁਦ ਆਪਣੇ ਅਧਿਕਾਰਕ ਟਵਿਟਰ ਅਕਾਊਂਟ ‘ਤੇ ਇਸ ਫਿਲਮ ਬਾਰੇ ਜਾਣਕਾਰੀ ਦਿੱਤੀ ਹੈ। ਇਹ ਫਿਲਮ 2020 ‘ਚ ਦੀਵਾਲੀ ਮੌਕੇ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਕਰਨ ਜੌਹਰ ਨੇ ਇਸ ਫਿਲਮ ਦਾ ਐਲਾਨ ਕਰਦੇ ਹੋਏ ਕਿਹਾ ਕਿ ਜਲਦ ਹੀ ਇਸ ਫਿਲਮ ਦੀ ਬਾਕੀ ਸਟਾਰਕਾਸਟ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਵਰੁਣ ਜਲਦ ਹੀ ਫਿਲਮ ‘ਅਕਤੂਬਰ’ ‘ਚ ਦਿਖਾਈ ਦੇਣ ਵਾਲੇ ਹਨ। ਇਹ ਫਿਲਮ 13 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।

About Sting Operation

Leave a Reply

Your email address will not be published. Required fields are marked *

*

themekiller.com