ਅੰਸ਼ੁਲਾ ਨੂੰ ਜਾਹਨਵੀ ਨੇ ਦਿੱਤਾ ਰਿਟਰਨ ਗਿਫਟ, ਕੀਤਾ ਅਜਿਹਾ ਕੰਮ ਕਿ ਖੁਸ਼ ਹੋ ਜਾਵੇਗਾ ਬੋਨੀ ਕਪੂਰ

43 kapoor
ਮੁੰਬਈ (Sting Operation)- ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦੀਆਂ ਦੋਵੇਂ ਬੇਟੀਆਂ ਦੇ ਅਰਜੁਨ ਕਪੂਰ ਤੇ ਅੰਸ਼ੁਲਾ ਕਪੂਰ ਨਾਲ ਰਿਸ਼ਤੇ ਠੀਕ ਨਹੀਂ ਸਨ। ਸ਼੍ਰੀਦੇਵੀ ਦੀ ਮੌਤ ਨਾਲ ਨਾ ਸਿਰਫ ਬੋਨੀ ਕਪੂਰ ਟੁੱਟਿਆ ਸਗੋਂ ਉਨ੍ਹਾਂ ਦੀਆਂ ਦੋਵੇਂ ਬੇਟੀਆਂ ਵੀ ਇਕੱਲੀਆਂ ਪੈ ਗਈਆਂ ਸਨ। ਅਜਿਹੇ ਮੁਸ਼ਕਿਲ ਸਮੇਂ ‘ਚ ਅਰਜੁਨ ਤੇ ਅੰਸ਼ੁਲਾ ਨੇ ਉਸ ਦਾ ਸਭ ਤੋਂ ਜ਼ਿਆਦਾ ਸਾਥ ਦਿੱਤਾ। ਇਥੇ ਤੱਕ ਕੀ ਸੋਸ਼ਲ ਮੀਡੀਆ ‘ਤੇ ਹੋਏ ਭੱਦੇ ਕੁਮੈਂਟਸ ਦਾ ਵੀ ਅੰਸ਼ੁਲਾ ਨੇ ਮੂੰਹਤੋੜ ਜਵਾਬ ਦਿੱਤਾ। ਅਜਿਹੇ ‘ਚ ਜਾਹਨਵੀ ਕਪੂਰ ਨੇ ਅੰਸ਼ੁਲਾ ਦੇ ਸਮਰਥਨ ਦਾ ਖੁੱਲ੍ਹੇਦਿਲ ਨਾਲ ਸਵਾਗਤ ਕੀਤਾ ਹੈ ਤੇ ਨਾਲ ਹੀ ਰਿਸ਼ਤੇ ਨੂੰ ਬੇਹਿਤਰ ਬਣਾਉਣ ਲਈ ਇਕ ਕਦਮ ਵੀ ਚੁੱਕਿਆ ਹੈ।
ਅਸਲ ‘ਚ ਅੰਸ਼ੁਲਾ ਤੇ ਅਰਜੁਨ ਕਪੂਰ ਦੀ ਜਾਹਨਵੀ ਕਪੂਰ ਤੇ ਖੁਸ਼ੀ ਕਪੂਰ ਨਾਲ ਕਾਫੀ ਘੱਟ ਗੱਲ ਹੁੰਦੀ ਸੀ। ਅਜਿਹਾ ਇਸ ਲਈ ਕਿਉਂਕਿ ਇਹ ਦੋਵੇਂ ਸੌਤੇਲੇ ਭੈਣ-ਭਰਾ ਹਨ। ਅਰਜੁਨ ਕਪੂਰ ਦਾ ਇਹ ਦਰਦ ਕਈ ਵਾਰ ਮੀਡੀਆ ਸਾਹਮਣੇ ਵੀ ਝੱਲਕਿਆ ਤੇ ਉਸ ਨੇ ਸ਼੍ਰੀਦੇਵੀ ਨੂੰ ਬੋਨੀ ਕਪੂਰ ਦੀ ਪਤਨੀ ਆਖ ਕੇ ਬੁਲਾਇਆ। ਹਾਲਾਂਕਿ ਸ਼੍ਰੀਦੇਵੀ ਦੀ ਮੌਤ ਤੋਂ ਬਾਅ ਦ ਇਹ ਰਿਸ਼ਤੇ ਬੇਹਿਤਰ ਹੁੰਦੇ ਨਜ਼ਰ ਆ ਰਹੇ ਹਨ। ਅਜਿਹਾ ਇਸ ਲਈ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਅਰਜੁਨ ਤੇ ਅੰਸ਼ੁਲਾ ਇਸ ਮੁਸ਼ਕਿਲ ਘੜੀ ‘ਚ ਨਾ ਸਿਰਫ ਬੋਨੀ ਕਪੂਰ ਨਾਲ ਸਗੋਂ ਦੋਵੇਂ ਬੇਟੀਆਂ ਨਾਲ ਹਮੇਸ਼ਾ ਖੜ੍ਹੇ ਨਜ਼ਰ ਆਏ।
ਸੋਸ਼ਲ ਮੀਡੀਆ ‘ਤੇ ਜਾਹਨਵੀ ਕਪੂਰ ਦਾ ਸਾਥ ਦੇਣ ਤੋਂ ਬਾਅਦ ਅੰਸ਼ੁਲਾ ਨੇ ਨਵੇਂ ਰਿਸ਼ਤੇ ਦੀ ਨੀਂਹ ਰੱਖੀ। ਦੂਜੇ ਪਾਸੇ ਜਾਹਨਵੀ ਕਪੂਰ ਨੇ ਇਕ ਕਦਮ ਅੱਗੇ ਵਧਾ ਕੇ ਅੰਸ਼ੁਲਾ ਨੂੰ ਸੋਸ਼ਲ ਮੀਡੀਆ ‘ਤੇ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਹੈ। ਅਸਲ ‘ਚ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਇਕ ਯੂਜਰ ਨੇ ਜਾਹਨਵੀ ਕਪੂਰ ਨੂੰ ਬੁਰਾ-ਭਲਾ ਆਖਿਆ ਸੀ। ਉਸ ਸਮੇਂ ਅੰਸ਼ੁਲਾ ਨੇ ਯੂਜਰ ਨੂੰ ਭੱਦੀ (ਗਲਤ) ਟਿੱਪਣੀ ਕਰਨ ਤੋਂ ਰੋਕਿਆ ਤੇ ਨਾਲ ਹੀ ਕਿਹਾ ਕਿ ਮੈਂ ਤੁਹਾਡੇ ਕੁਮੈਂਟਸ ਡਿਲੀਟ ਕਰ ਰਹੀ ਹਾਂ।

About Sting Operation

Leave a Reply

Your email address will not be published. Required fields are marked *

*

themekiller.com