ਇਰਫਾਨ ਖਾਨ ਦੀ ਬੀਮਾਰੀ ਨੂੰ ਲੈ ਕੇ ਸਦਮੇ ‘ਚ ਬਾਲੀਵੁੱਡ, ਮੰਗੀਆਂ ਸਲਾਮਤੀ ਦੀਆਂ ਦੁਆਵਾਂ

44 irfab
ਮੁੰਬਈ (Sting Operation)- ਮੀਡੀਆ ‘ਚ ਅਜਿਹੀਆਂ ਖਬਰਾਂ ਵਾਇਰਲ ਹੋ ਰਹੀਆਂ ਹਨ ਕਿ ਇਰਫਾਨ ਖਾਨ ਨੂੰ ਬ੍ਰੇਨ ਕੈਂਸਰ ਹੈ। ਹਾਲਾਂਕਿ ਇਰਫਾਨ ਖਾਨ ਦੇ ਕਰੀਬੀ ਤੇ ਟਰੇਡ ਐਨਾਲਿਸਟ ਕੋਮਲ ਨਾਹਟਾ ਨੇ ਇਸ ਖਬਰ ਨੂੰ ਗਲਤ ਦੱਸਿਆ ਹੈ। ਨਾਹਟਾ ਮੁਤਾਬਕ, ”ਇਰਫਾਨ ਖਾਨ ਸਿਹਤਮੰਦ ਨਹੀਂ ਹਨ ਪਰ ਮੀਡੀਆ ‘ਚ ਉਸ ਦੀ ਕੰਡੀਸ਼ਨ ਨੂੰ ਲੈ ਕੇ ਆ ਰਹੀਆਂ ਖਬਰਾਂ ਪੂਰੀ ਤਰ੍ਹਾਂ ਬੇਬੁਨਿਆਦ ਹੈ।
ਉਸ ਦੇ ਹਸਪਤਾਲ ‘ਚ ਭਰਤੀ ਹੋਣ ਵਾਲੀ ਖਬਰ ਵੀ ਝੂਠੀ ਹੈ। ਪ੍ਰਮਾਤਮਾ ਦੀ ਮਿਹਰ ਨਾਲ ਇਰਫਾਨ ਖਾਨ ਫਿਲਹਾਲ ਦਿੱਲੀ ‘ਚ ਹਨ।
ਇਰਫਾਨ ਖਾਨ ਸਲਾਮਤੀ ਲਈ ਸਿਤਾਰੇ ਕਰ ਰਹੇ ਹਨ ਟਵੀਟ
ਇਰਫਾਨ ਖਾਨ ਦੀ ਸਲਾਮਤੀ ਨੂੰ ਲੈ ਕੇ ਕਈ ਬਾਲੀਵੁੱਡ ਸਿਤਾਰਿਆਂ ਨੇ ਟਵੀਟ ਕੀਤਾ ਹੈ, ਜਿਨ੍ਹਾਂ ‘ਚ ਅਭਿਸ਼ੇਕ ਬੱਚਨ, ਸੁਨੀਲ ਸ਼ੈੱਟੀ, ਦੁਲਕੀਰ ਸਲਮਾਨ, ਰੇਖਾ ਭਾਰਦਵਾਜ ਵਰਗੇ ਕਈ ਸਿਤਾਰਿਆਂ ਦੇ ਨਾਂ ਸ਼ਾਮਲ ਹਨ।
ਅਭਿਸ਼ੇਕ ਬੱਚਨ ਨੇ ਟਵੀਟ ਕਰਦੇ ਹੋਏ ਲਿਖਿਆ, ”ਪ੍ਰਮਾਤਮਾ ਉਸ ਨੂੰ ਜਲਦੀ ਠੀਕ ਕਰਨ।” ਇਸੇ ਤਰ੍ਹਾਂ ਦੁਲਕੀਰ ਨੇ ਸਲਾਮਤੀ ਦੀ ਦੁਆ ਮੰਗਦੇ ਹੋਏ ਲਿਖਿਆ, ”ਪ੍ਰਮਾਤਮਾ ਤੋਂ ਦੁਆ ਮੰਗਦਾ ਹਾਂ ਕਿ ਜਲਦ ਸਿਹਤਮੰਦ ਹੋ ਜਾਵੋ।”
ਇਸੇ ਤਰ੍ਹਾਂ ਸੁਨੀਲ ਸ਼ੈੱਟੀ ਨੇ ਲਿਖਿਆ, ”ਮੈਨੂੰ ਪੂਰਾ ਵਿਸ਼ਵਾਸ਼ ਹੈ ਕਿ ਉਹ ਕਿਸੇ ਹੀਰੋ ਵਾਂਗ ਇਸ ਬੀਮਾਰੀ ਨਾਲ ਵੀ ਲੜ ਕੇ ਬਾਹਰ ਆ ਜਾਣਗੇ। ਸਾਡੇ ਸਾਰਿਆਂ ਦੀਆਂ ਦੁਆਵਾਂ ਉਨ੍ਹਾਂ ਦੇ ਨਾਲ ਹਨ।
ਇਰਫਾਨ ਖਾਨ ਨੇ ਕੀਤਾ ਸੀ ਟਵੀਟ
ਸੋਮਵਾਰ ਨੂੰ ਇਰਫਾਨ ਖਾਨ ਨੇ ਇਕ ਟਵੀਟ ਕਰਕੇ ਆਪਣੇ ਫੈਨ ਤੇ ਮੀਡੀਆ ਨੂੰ ਬੇਨਤੀ ਕੀਤੀ ਸੀ ਕਿ, ”ਮੇਰੀ ਸਿਹਤ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਝੂਠੀ ਅਫਵਾਹ ਨਾ ਉਡਾਈ ਜਾਵੇ।
ਕਦੇ-ਕਦੇ ਤੁਹਾਡੀ ਜ਼ਿੰਦਗੀ ਤੁਹਾਨੂੰ ਝੱਟਕੇ ਨਾਲ ਚੁੱਕ ਦਿੰਦੀ ਹੈ। ਪਿਛਲੇ 15 ਦਿਨਾਂ ਤੋਂ ਮੇਰੀ ਜ਼ਿੰਦਗੀ ਇਕ ਸਸਪੈਂਸ ਵਾਂਗ ਚੱਲ ਰਹੀ ਹੈ। ਮੈਨੂੰ ਨਹੀਂ ਪਤਾ ਸੀ ਕਿ ਜਿਨ੍ਹਾਂ ਅਸਲ (ਅਣਸੁਣੀਆਂ) ਕਹਾਣੀਆਂ ਪਿੱਛੇ ਮੈਂ ਭੱਜਦਾ ਰਹਿੰਦਾ ਹਾਂ, ਅਜਿਹੀ ਹੀ ਅਸਲ ਬੀਮਾਰੀ ਤੱਕ ਪਹੁੰਚ ਜਾਵਾਂਗਾ।”

About Sting Operation

Leave a Reply

Your email address will not be published. Required fields are marked *

*

themekiller.com