ਕ੍ਰਿਕਟ ਬੋਰਡ ਵੱਲੋਂ ਨਵੇਂ ‘ਠੇਕੇ’ ‘ਚ ਧੋਨੀ-ਅਸ਼ਵਿਨ ਨੂੰ ਝਟਕਾ

16 MS-Dhoni
ਨਵੀਂ ਦਿੱਲੀ(Sting Operation)- ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਖਿਡਾਰੀਆਂ ਦੇ ਨਵੇਂ ਕਾਂਟ੍ਰੈਕਟ ਦਾ ਐਲਾਨ ਕੀਤਾ ਹੈ। ਇਸ ਵਾਰ ਖਿਡਾਰੀਆਂ ਨੂੰ ਚਾਰ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਸਭ ਤੋਂ ਸਿਖਰ ‘ਤੇ A+ ਗ੍ਰੇਡ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਵਿਵਾਦਾਂ ਵਿੱਚ ਚੱਲ ਰਹੇ ਮੁਹੰਮਦ ਸ਼ਮੀ ਨੂੰ ਨਵੇਂ ਕਾਂਟ੍ਰੈਕਟ ਵਿੱਚੋਂ ਬਾਹਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਤੇ ਗੇਂਦਬਾਜ਼ ਆਰ ਅਸ਼ਵਿਨ ਨੂੰ ਵੀ ਸਿਖਰਲੇ ਗ੍ਰੇਡ ਵਿੱਚੋਂ ਬਾਹਰ ਕਰ ਦਿੱਤਾ ਹੈ।
ਕਿਸ ਗ੍ਰੇਡ ਵਿੱਚ ਕਿਹੜਾ ਖਿਡਾਰੀ?
ਟੌਪ ਗ੍ਰੇਡ ਯਾਨੀ ਏ ਪਲੱਸ ਦੀ ਗੱਲ ਕਰੀਏ ਤਾਂ ਕਪਤਾਨ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਸ਼ਿਖਰ ਧਵਨ, ਭੁਵਨੇਸ਼ਵਰ ਕੁਮਾਰ ਤੇ ਜਸਪ੍ਰੀਤ ਬੁਮਰਾਹ ਹਨ। ਇਸ ਤੋਂ ਬਾਅਦ ਦੂਜੇ ਗ੍ਰੇਡ ਯਾਨੀ ਏ ਵਿੱਚ ਅਸ਼ਵਿਨ, ਜਡੇਜਾ, ਮੁਰਲੀ ਵਿਜੇ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ, ਮਹੇਂਦਰ ਸਿੰਘ ਧੋਨੀ ਤੇ ਰਿੱਧੀਮਾਨ ਸਾਹਾ ਨੂੰ ਰੱਖਿਆ ਗਿਆ ਹੈ।
ਇਸ ਤੋਂ ਬਾਅਦ ਤੀਜੀ ਸ਼੍ਰੇਣੀ ਯਾਨੀ ਬੀ ਵਿੱਚ ਕੇ.ਐਲ. ਰਾਹੁਲ, ਉਮੇਸ਼ ਯਾਦਵ, ਕੁਲਦੀਪ ਯਾਦਵ, ਯਜੁਵੇਂਦਰ ਚਹਿਲ, ਹਾਰਦਿਕ ਪੰਡਿਆ, ਈਸ਼ਾਂਤ ਸ਼ਰਮਾ ਤੇ ਦਿਨੇਸ਼ ਕਾਰਤਿਕ ਨੂੰ ਰੱਖਿਆ ਗਿਆ ਹੈ। ਚੌਥੀ ਸ਼੍ਰੇਣੀ ਯਾਨੀ ਸੀ ਕੈਟਾਗਰੀ ਵਿੱਚ ਕੇਧਾਰ ਜਾਧਵ, ਮਨੀਸ਼ ਪਾਂਡੇ, ਅਕਸ਼ਰ ਪਟੇਲ, ਕਰੁਣ ਨਾਇਰ, ਸੁਰੇਸ਼ ਰੈਨਾ, ਪਾਰਥਿਵ ਪਟੇਲ ਤੇ ਜੈਅੰਤ ਯਾਦਵ ਦਾ ਨਾਂ ਸ਼ਾਮਲ ਹੈ।
ਕਿਸ ਨੂੰ ਮਿਲੇਗਾ ਕਿੰਨਾ ਪੈਸਾ?
A+ ਕੈਟਾਗਰੀ ਵਾਲੇ ਖਿਡਾਰੀ ਨੂੰ ਸੱਤ ਕਰੋੜ ਸਾਲਾਨਾ, A ਵਾਲੇ ਨੂੰ ਸਾਲ ਦੇ ਪੰਜ ਕਰੋੜ, B ਸ਼੍ਰੇਣੀ ਵਾਲੇ ਪਲੇਅਰ ਨੂੰ ਤਿੰਨ ਕਰੋੜ ਸਾਲਾਨਾ ਤੇ C ਸ਼੍ਰੇਣੀ ਵਾਲੇ ਖਿਡਾਰੀ ਨੂੰ ਸਾਲਾਨਾ ਇੱਕ ਕਰੋੜ ਰੁਪਏ ਫੀਸ ਦਿੱਤੀ ਜਾਵੇਗੀ।

About Sting Operation

Leave a Reply

Your email address will not be published. Required fields are marked *

*

themekiller.com