ਨਵਜੋਤ ਸਿੱਧੂ ਵੱਲ਼ੋਂ ਮਹਿਲਾ ਸੈਨਿਕਾਂ ਨੂੰ ਸਲਾਮ

34 sidhu
ਅੰਮ੍ਰਿਤਸਰ(Sting Operation)– ਕੌਮਾਂਤਰੀ ਮਹਿਲਾ ਦਿਵਸ ਮੌਕੇ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਰਹੱਦੀ ਆਊਟ ਪੋਸਟ, ਪੁਲ ਮੋਰਾਂ ਵਿਖੇ ਬੀ.ਐਸ.ਐਫ. ਮਹਿਲਾ ਕਾਂਸਟੇਬਲਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਜਿੱਥੇ ਬੀ.ਐਸ.ਐਫ. ਮਹਿਲਾਵਾਂ ਨੂੰ ਮਹਿਲਾ ਦਿਵਸ ਦੀ ਵਧਾਈ ਦਿੱਤੀ, ਓਥੇ ਹੀ ਕਿਹਾ ਕਿ ਅੱਜ ਔਰਤਾਂ ਸਾਰੇ ਖੇਤਰਾਂ ‘ਚ ਅੱਗੇ ਵਧ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਬੇਟੀਆਂ ਨੂੰ ਵੀ ਹਰ ਖੇਤਰ ‘ਚ ਅੱਗੇ ਕਰਨਾ ਚਾਹੀਦਾ ਹੈ ਤਾਂ ਕਿ ਬੇਟੀਆਂ ਦਾ ਹੋਰ ਜ਼ਿਆਦਾ ਸ਼ਸ਼ਕਤੀਕਰਨ ਹੋ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮਹਿਲਾਵਾਂ ਲਈ ਲਗਾਤਾਰ ਕੰਮ ਕਰ ਰਹੀ ਹੈ।
ਇਸ ਤੋਂ ਸਿੱਧੂ ਨੇ ਬਾਰਡਰ ਉੱਤੇ ਬੀਐਸਐਫ ਜਵਾਨਾਂ ਨਾਲ ਹੋਲੀ ਮਨਾਈ ਸੀ। ਉਨ੍ਹਾਂ ਕਿਹਾ ਸੀ ਜਵਾਨਾਂ ਨਾਲ ਤਿਉਹਾਰ ਮਨਾਉਣਾ ਚਾਹੀਦਾ ਹੈ ਕਿਉਂਕਿ ਇਹ ਵੀ ਸਾਡੇ ਪਰਿਵਾਰ ਦੇ ਮੈਂਬਰ ਹਨ। ਸਿੱਧੂ ਨੇ ਬਾਰਡਰ ਉੱਤੇ ਮੌਜੂਦ ਜਵਾਨਾਂ ਨੂੰ ਸਲਾਮ ਕੀਤਾ ਸੀ।

About Sting Operation

Leave a Reply

Your email address will not be published. Required fields are marked *

*

themekiller.com