ਪਤਨੀ ਦੇ ਗੰਭੀਰ ਇਲਜ਼ਾਮਾਂ ਮਗਰੋਂ ਬੋਲੇ ਮੁਹੰਮਦ ਸ਼ੰਮੀ

15 mohammed-shami
ਨਵੀਂ ਦਿੱਲੀ(Sting Operation)- ਟੀਮ ਇੰਡੀਆ ਦੇ ਕ੍ਰਿਕਟਰ ਮੁਹੰਮਦ ਸ਼ੰਮੀ ਦੀ ਪਤਨੀ ਦੇ ਗੰਭੀਰ ਇਲਜ਼ਾਮਾਂ ਮਗਰੋਂ ਉਹ ਪਹਿਲੀ ਵਾਰ ਮੀਡੀਆ ਸਾਹਮਣੇ ਆਇਆ। ਸ਼ੰਮੀ ਨੇ ਮੀਡੀਆ ਨੂੰ ਦੱਸਿਆ ਕਿ ਉਸ ਖਿਲਾਫ ਸਾਰੇ ਦੋਸ਼ ਗਲਤ ਹਨ ਤੇ ਉਸ ਨੂੰ ਫਸਾਉਣ ਲਈ ਵੱਡੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਉਸ ਨੇ ਕਿਹਾ ਕਿ ਹੋਲੀ ਦੇ ਤਿਓਹਾਰ ਤੋਂ ਪਹਿਲਾਂ ਸਭ ਠੀਕ ਸੀ ਪਰ ਅਚਾਨਕ ਪਤਨੀ ਹਸੀਨ ਨੇ ਅਜਿਹੇ ਦੋਸ਼ ਕਿਉਂ ਲਾਏ, ਇਸ ਦਾ ਕਾਰਨ ਉਸ ਨੂੰ ਵੀ ਨਹੀਂ ਪਤਾ।
ਪਤਨੀ ਹਸੀਨ ਨੇ ਆਪਣੇ ਪਤੀ ਦੇ ਗ਼ੈਰ-ਔਰਤਾਂ ਨਾਲ ਸਬੰਧ ਹੋਣ ਦੇ ਨਾਲ-ਨਾਲ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਵੀ ਲਾਏ ਹਨ। ਹਸੀਨ ਨੇ ਸੋਸ਼ਲ ਮੀਡੀਆ ਉੱਪਰ ਇਹ ਖੁਲਾਸਾ ਕੀਤਾ ਸੀ। ਹੁਣ ਸ਼ੰਮੀ ਇਸ ਨੂੰ ਸਾਜ਼ਿਸ਼ ਦੱਸ ਕੇ ਆਪਣੀ ਸਫਾਈ ਪੇਸ਼ ਕਰ ਰਿਹਾ ਹੈ।
ਮੁਹੰਮਦ ਸ਼ੰਮੀ ਨੇ ਦਿੱਤੀ ਸਫਾਈ
ਆਪਣਾ ਪੱਖ ਦੱਸਦੇ ਹੋਏ ਮੁਹੰਮਦ ਸ਼ੰਮੀ ਨੇ ਲਿਖਿਆ, “ਸਾਡੇ ਨਿੱਜੀ ਜੀਵਨ ਬਾਰੇ ਜੋ ਖ਼ਬਰਾਂ ਚੱਲ ਰਹੀਆਂ ਹਨ, ਉਹ ਸਭ ਝੂਠ ਹਨ। ਇਹ ਮੇਰੇ ਵਿਰੁੱਧ ਵੱਡੀ ਸਾਜ਼ਿਸ਼ ਹੈ। ਇਹ ਮੈਨੂੰ ਬਦਨਾਮ ਕਰਨ ਤੇ ਮੇਰੇ ਖੇਡ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ।”
ਕ੍ਰਿਕਟ ਬੋਰਡ ਨੇ ਦਿਖਾਇਆ ਬਾਹਰ ਦਾ ਰਾਹ
ਵਿਵਾਦ ਵਿੱਚ ਫਸੇ ਹੋਏ ਸ਼ੰਮੀ ਨੂੰ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਹੈ। ਬੀਸੀਸੀਆਈ ਨੇ ਸ਼ੰਮੀ ਨੂੰ ਸੈਂਟਰਲ ਕੰਟਰੈਕਟ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਹੈ। ਹੁਣ ਸ਼ੰਮੀ ਨੂੰ ਬੀਸੀਸੀਆਈ ਤੋਂ ਸਾਲਾਨਾ ਰਾਸ਼ੀ ਨਹੀਂ ਮਿਲੇਗੀ ਜਦਕਿ ਬੀਸੀਸੀਆਈ ਨੇ ਸ਼ੰਮੀ ਨੂੰ ਬਾਹਰ ਕਰਨ ਦੇ ਕਾਰਨ ਦਾ ਖੁਲਾਸਾ ਨਹੀਂ ਕੀਤਾ। ਅੰਦਾਜ਼ਾ ਹੈ ਕਿ ਉਸ ਦੀ ਪਤਨੀ ਵੱਲੋਂ ਲਾਏ ਇਲਜ਼ਾਮ ਹੀ ਇਸ ਦੀ ਵਜ੍ਹਾ ਹਨ। ਬੀਸੀਸੀਆਈ ਨੇ ਚੋਟੀ ਦੇ 40 ਖਿਡਾਰੀਆਂ ‘ਚ ਸ਼ੰਮੀ ਨੂੰ ਸ਼ਾਮਲ ਨਹੀਂ ਕੀਤਾ।
ਹੁਣ ਸ਼ੰਮੀ ਨਹੀਂ ਖੇਡ ਸਕੇਗਾ?
ਬੀਸੀਸੀਆਈ ਦੀ ਕੇਂਦਰੀ ਇਕਰਾਰਨਾਮੇ ਦੀ ਸੂਚੀ ਤੋਂ ਬਾਹਰ ਹੋਣ ਤੋਂ ਮਗਰੋਂ ਭਾਰਤ ਲਈ ਖੇਡਣਾ ਮੁਸ਼ਕਲ ਹੈ। ਬੀਸੀਸੀਆਈ ਕੰਟਰੈਕਟ ਸੂਚੀ ਵਿੱਚ ਖਿਡਾਰੀ ਵੱਖਰੇ ਫਾਰਮੈਟ ਵਿੱਚ ਖੇਡਦੇ ਹਨ।
ਪਤਨੀ ਨਾਲ ਝਗੜਾ ਕੀ?
ਕ੍ਰਿਕਟਰ ਮੁਹੰਮਦ ਸ਼ੰਮੀ ਦੀ ਪਤਨੀ ਹਸੀਨ ਨੇ ਗੈਰ-ਔਰਤਾਂ ਨਾਲ ਅਸ਼ਲੀਲ ਚੈਟ, ਜਾਨੋ ਮਾਰਨ ਦੀ ਧਮਕੀ, ਸਰੀਰਕ ਤੇ ਮਾਨਸਿਕ ਤਸੀਹੇ ਦੇ ਗੰਭੀਰ ਦੋਸ਼ ਲਗਾਏ ਹਨ। ਉਧਰ, ਮੁਹੰਮਦ ਸ਼ੰਮੀ ਨੇ ਕਿਹਾ, ‘ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ’, ਹਸੀਨ ਜਹਾਂ ਦੇ ਫੇਸਬੁਕ ਅਕਾਉਂਟ ਨੂੰ ਹਟਾ ਦਿੱਤਾ ਗਿਆ ਹੈ।

About Sting Operation

Leave a Reply

Your email address will not be published. Required fields are marked *

*

themekiller.com