ਪਾਕਿ ਵੱਲੋਂ ਭਾਰਤੀ ਡ੍ਰੋਨ ਡੇਗਣ ਦਾ ਦਾਅਵਾ

18 indian-drown
ਸ਼੍ਰੀਨਗਰ(Sting Operation)- ਪਾਕਿਸਤਾਨ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਹਵਾਈ ਖੇਤਰ ਵਿੱਚ ਦਾਖਲ ਹੋਏ ਭਾਰਤੀ ਜਾਸੂਸੀ ਡਰੋਨ ਨੂੰ ਗੋਲੀ ਮਾਰ ਕੇ ਕੰਟਰੋਲ ਲਾਈਨ ਨੇੜੇ ਚਿਰੀਕੋਟ ਸੈਕਟਰ ‘ਚ ਹੇਠਾਂ ਸੁੱਟ ਦਿੱਤਾ ਗਿਆ ਹੈ।
ਪਾਕਿ ਫ਼ੌਜ ਨੇ ਅੱਗੇ ਦਾਅਵਾ ਕੀਤਾ ਕਿ ਬੀਤੇ ਇੱਕ ਸਾਲ ਵਿੱਚ ਇਹ ਚੌਥਾ ਭਾਰਤੀ ਡਰੋਨ ਹੈ, ਜੋ ਹੇਠਾਂ ਸੁੱਟਿਆ ਗਿਆ ਹੈ। ਪਾਕਿਸਤਾਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰਤ ਵੱਲੋਂ ਲਗਾਤਾਰ ਪਾਕਿਸਤਾਨ ਖ਼ਿਲਾਫ ਸਾਜਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲਗਾਤਾਰ ਭਾਰਤ ਦੀਆਂ ਸਰਗਰਮੀਆਂ ‘ਤੇ ਨਜ਼ਰ ਰੱਖੀ ਜਾ ਰਹੀ। ਕੂਟਨੀਤਕ ਪੱਧਰ ‘ਤੇ ਵੀ ਇਹ ਮਾਮਲਾ ਉਠਾਇਆ ਜਾਵੇਗਾ।
ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਕੰਟਰੋਲ ਲਾਈਨ ‘ਤੇ ਪੈਂਦੇ ਪਿੰਡਾਂ ‘ਤੇ ਅੱਗੇ ਦੀਆਂ ਚੌਕੀਆਂ ‘ਤੇ ਪੂਰੀ ਰਾਤ ਪਾਕਿਸਤਾਨੀ ਫ਼ੌਜੀਆਂ ਵੱਲੋਂ ਗੋਲੀਬਾਰੀ ਕੀਤੀ ਗਈ ਸੀ। ਗੋਲੀਬਾਰੀ ਕਾਰਨ ਸਰਹੱਦ ‘ਤੇ ਮਾਹੌਲ ਤਣਾਅਪੂਰਨ ਹੈ ਤੇ ਪਿੰਡਾਂ ਦੇ ਆਮ ਲੋਕਾਂ ਨੂੰ ਵੀ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

About Sting Operation

Leave a Reply

Your email address will not be published. Required fields are marked *

*

themekiller.com