ਭੋਜਪੁਰੀ ਸਿਨੇਮਾ ‘ਚ ਸਪਨਾ ਚੌਧਰੀ ਦੀ ਐਂਟਰੀ, ਇਸ ਹਾਰਰ ਫਿਲਮ ‘ਚ ਆਵੇਗੀ ਨਜ਼ਰ

47 sapna
ਮੁੰਬਈ (Sting Operation)- ਭੋਜਪੁਰੀ ਹਾਰਰ ਫਿਲਮ ‘ਬੈਰੀ ਕੰਗਨਾ 2’ ਨੇ ਖੂਬ ਹੰਗਾਮਾ ਮਚਾ ਰੱਖਿਆ ਹੈ। ਫਿਲਮ ‘ਚ ਭੋਜਪੁਰੀ ਸਟਾਰ ਰਵੀ ਕਿਸ਼ਨ, ਅਭਿਨੇਤਰੀ ਕਾਜਲ ਰਾਘਵਾਨੀ ਤੇ ਸ਼ੁਭੀ ਸ਼ਰਮਾ ਨਜ਼ਰ ਆਉਣ ਵਾਲੀਆਂ ਹਨ, ਉਥੇ ਇਸ ਫਿਲਮ ਨਾਲ ਇਕ ਹੋਰ ਨਾਂ ਜੁੜ ਗਿਆ ਹੈ। ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਇਸ ਫਿਲਮ ‘ਚ ਨਜ਼ਰ ਆਵੇਗੀ। ‘ਬਿੱਗ ਬੌਸ 11’ ‘ਚ ਨਜ਼ਰ ਆਉਣ ਤੋਂ ਬਾਅਦ ਸਪਨਾ ਚੌਧਰੀ ਦੇ ਸਟਾਰਡਮ ‘ਚ ਕਮਾਲ ਦਾ ਵਾਧਾ ਹੋਇਆ ਹੈ।
‘ਬੈਰੀ ਕੰਗਨਾ 2’ ਦੀ ਕਹਾਣੀ ਤੋਂ ਲੈ ਕੇ ਕਾਸਟਿੰਗ ਨੂੰ ਇੰਨਾ ਦਮਦਾਰ ਦੱਸਿਆ ਜਾ ਰਿਹਾ ਹੈ ਕਿ ਫਿਲਮ ਨਾਲ ਜੁੜੇ ਲੋਕ ਵੀ ਅਜਿਹਾ ਮੰਨ ਰਹੇ ਹਨ ਕਿ ਫਿਲਮ ਕੁਣਾਲ ਕਪੂਰ ਦੀ ਫਿਲਮ ‘ਬੈਰੀ ਕੰਗਨਾ’ ਤੋਂ ਵੀ ਵੱਡੀ ਹਿੱਟ ਹੋ ਸਕਦੀ ਹੈ। ਫਿਲਮ ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।
ਫਿਲਮ ਦੇ ਨਿਰਦੇਸ਼ਕ ਅਸ਼ੋਕ ਤ੍ਰਿਪਾਠੀ ਅੱਤਰੀ ਤੇ ਨਿਰਮਾਤਾ ਅਸ਼ੋਕ ਸ਼੍ਰੀਵਾਸਤਵ ਤੇ ਪੇਸ਼ਕਰਤਾ ਵਿਨੋਦ ਪਾਂਡਿਆ ਨੇ ਇਕ ਨਵਾਂ ਪ੍ਰਯੋਗ ਕੀਤਾ ਹੈ। ਫਿਲਮ ‘ਚ ਸਪਨਾ ਚੌਧਰੀ ਸਪੈਸ਼ਲ ਅਪੀਅਰੈਂਸ ‘ਚ ਨਜ਼ਰ ਆਉਣ ਵਾਲੀ ਹੈ। ਸਪਨਾ ਨੇ ਦੱਸਿਆ ਸੀ, ‘ਮੈਨੂੰ ਇਸ ਫਿਲਮ ਦੀ ਕਹਾਣੀ ਪਤਾ ਨਹੀਂ ਹੈ ਪਰ ਜਿਸ ਪੱਧਰ ‘ਤੇ ਇਸ ਦਾ ਨਿਰਮਾਣ ਹੋ ਰਿਹਾ ਹੈ, ਇਸ ਦੇ ਆਧਾਰ ‘ਤੇ ਮੈਂ ਕਹਿ ਸਕਦੀ ਹਾਂ ਕਿ ਫਿਲਮ ਕਾਫੀ ਚੰਗੀ ਹੋਵੇਗੀ। ਮੈਨੂੰ ਭੋਜਪੁਰੀ ਨਹੀਂ ਆਉਂਦੀ ਪਰ ਮੈਨੂੰ ਚਾਹੁਣ ਵਾਲਿਆਂ ‘ਚ ਭੋਜਪੁਰੀ ਜਾਣਨ ਵਾਲੇ ਲੋਕ ਵੀ ਹਨ, ਇਸ ਲਈ ਇਸ ਫਿਲਮ ਦੇ ਆਫਰ ਨੂੰ ਮੈਂ ਨਾਂਹ ਨਹੀਂ ਕਹਿ ਸਕੀ।’
ਫਿਲਮ ‘ਚ ਮੁੱਖ ਭੂਮਿਕਾ ਨਿਭਾਅ ਰਹੇ ਅਭਿਨੇਤਾ ਰਵੀ ਕਿਸ਼ਨ ਦਾ ਕਹਿਣਾ ਹੈ ਕਿ ਲੰਮੇ ਸਮੇਂ ਬਾਅਦ ਉਨ੍ਹਾਂ ਨੇ ਭੋਜਪੁਰੀ ‘ਚ ਅਜਿਹੀ ਫਿਲਮ ਕੀਤੀ ਹੈ, ਜੋ ਉਨ੍ਹਾਂ ਦੇ ਦਿਲ ਦੇ ਬੇਹੱਦ ਕਰੀਬ ਹੈ।

About Sting Operation

Leave a Reply

Your email address will not be published. Required fields are marked *

*

themekiller.com