ਰੋਹਿਤ ਸ਼ਰਮਾ ਨੇ ਹਾਰ ਮਗਰੋਂ ਸ਼੍ਰੀਲੰਕਾ ਦੇ ਇਨ੍ਹਾਂ ਖਿਡਾਰੀਆਂ ਦੀ ਕੀਤੀ ਤਾਰੀਫ

14 ROHIT
ਕੋਲੰਬੋ(Sting Operation)- ਵਿਰਾਟ ਕੋਹਲੀ ਦੀ ਗੈਰਹਾਜ਼ਰੀ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਕੈਪਟਨ ਬਣੇ ਰੋਹਿਤ ਸ਼ਰਮਾ ਨੇ ਕਿਹਾ ਕਿ ਮੰਗਲਵਾਰ ਨੂੰ ਨਿਦਾਸ ਟਰਾਫੀ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਸ਼੍ਰੀਲੰਕਾ ਨੂੰ ਮਿਲੀ ਵੱਡੀ ਜਿੱਤ ਦੀ ਵਧਾਈ ਉਨ੍ਹਾਂ ਦੀ ਬੱਲੇਬਾਜ਼ੀ ਨੂੰ ਜਾਂਦੀ ਹੈ। ਰੋਹਿਤ ਨੇ ਕਿਹਾ ਕਿ ਸਾਡੀ ਟੀਮ ਅਗਲੇ ਮੈਚ ਵਿੱਚ ਚੰਗੀ ਵਾਪਸੀ ਕਰੇਗੀ।
ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਭਾਰਤ ਨੇ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕੀਤੀ। ਸ਼ਿਖਰ ਧਵਨ (90) ਦੀ ਸ਼ਾਨਦਾਰ ਬੱਲੇਬਾਜ਼ੀ ਸਦਕਾ 175 ਦੌੜਾਂ ਦਾ ਟਾਰਗੇਟ ਦਿੱਤਾ। ਇਸ ਨੂੰ ਸ਼੍ਰੀਲੰਕਾ ਨੇ ਆਸਾਨੀ ਨਾਲ ਹਾਸਲ ਕਰ ਲਿਆ। ਉਨ੍ਹਾਂ ਦੇ ਬੱਲੇਬਾਜ਼ ਕੁਸਲ ਪਰੇਰਾ (66) ਦੀ ਸ਼ਾਨਦਾਰ ਇਨਿੰਗ ਨਾਲ ਸ਼੍ਰੀਲੰਕਾ ਪੰਜ ਵਿਕਟਾਂ ਨਾਲ ਜਿੱਤ ਗਿਆ।
ਮੈਚ ਤੋਂ ਬਾਅਦ ਰੋਹਿਤ ਨੇ ਕਿਹਾ, “ਅਸੀਂ ਚੰਗੇ ਸਕੋਰ ਬਣਾਏ ਸਨ ਪਰ ਸ਼੍ਰੀਲੰਕਾ ਨੇ ਚੰਗਾ ਮੈਚ ਖੇਡਿਆ। ਟੀਮ ਦੀ ਜਿੱਤ ਦੀ ਵਧਾਈ ਉਨ੍ਹਾਂ ਦੇ ਬੱਲੇਬਾਜ਼ਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ।” ਰੋਹਿਤ ਨੇ ਕਿਹਾ, “ਸਾਡੀ ਟੀਮ ਦੇ ਗੇਂਦਬਾਜ਼ਾਂ ਨੇ ਚੰਗੀ ਕੋਸ਼ਿਸ਼ ਕੀਤੀ। ਕਈ ਵਾਰ ਹਾਲਾਤ ਤੁਹਾਡੇ ਵੱਲ ਨਹੀਂ ਹੁੰਦੇ। ਸਾਡੀਆਂ ਸਕੀਮਾਂ ਨਹੀਂ ਚੱਲੀਆਂ। ਅਜਿਹੀਆਂ ਪਿੱਚਾਂ ‘ਤੇ ਬੱਲੇਬਾਜ਼ਾਂ ਦਾ ਮਜਬੂਤ ਹੋਣਾ ਜ਼ਰੂਰੀ ਹੈ। ਅਸੀਂ ਚੰਗੀ ਵਾਪਸੀ ਕਰਾਂਗੇ।”

About Sting Operation

Leave a Reply

Your email address will not be published. Required fields are marked *

*

themekiller.com