ਲੜਕੀਆਂ ਨੂੰ ਵੇਚਣ ਦੀ ਤਿਆਰੀ ‘ਚ ਸਨ ਦੋਸ਼ੀ, ਅਦਾਕਾਰਾ ਨੇ ਕੀਤਾ ਪਰਦਾਫਾਸ਼

46 actress
ਮੁੰਬਈ(Sting Operation)- ਕੰਗਨਾ ਰਣੌਤ ਦੀ ਫਿਲਮ ‘ਰਿਵਾਲਵਰ ਰਾਣੀ’ ਵਿਚ ਕੰਮ ਕਰ ਚੁੱਕੀ ਅਦਾਕਾਰਾ ਪ੍ਰੀਤੀ ਸੂਡ ਨੇ ਆਪਣੀ ਬਹਾਦਰੀ ਅਤੇ ਸਮਝਦਾਰੀ ਨਾਲ ਦੋ ਮਾਸੂਮਾਂ ਦੀ ਜ਼ਿੰਦਗੀ ਬਰਬਾਦ ਹੋਣ ਤੋਂ ਬਚਾਈ ਹੈ। ਪ੍ਰੀਤੀ ਨੇ ਮੁੰਬਈ ਵਿਚ ਬੱਚਿਆਂ ਦੀ ਤਸਕਰੀ ਕਰ ਰਹੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਨੇ ਚਾਇਲਡ ਟਰੈਫਿਕਿੰਗ ਕਰ ਰਹੇ ਰੈਕੇਟ ਦੁਆਰਾ 2 ਮਾਸੂਮ ਬੱਚੀਆਂ ਨੂੰ ਅਮਰੀਕਾ ਵਿਚ ਵੇਚੇ ਜਾਣ ਤੋਂ ਬਚਾਇਆ ਹੈ। ਪੁਲਸ ਨੇ ਪ੍ਰੀਤੀ ਦੀ ਮਦਦ ਨਾਲ 4 ਏਜੰਟਸ ਨੂੰ ਗਿਰਫਤਾਰ ਕੀਤਾ ਹੈ। ਚਾਰਾਂ ‘ਚੋਂ ਇੱਕ ਏਜੰਟ ਰਿਟਾਇਰਡ ਪੁਲਸ ਸਭ-ਇੰਸਪੈਕਟਰ ਦਾ ਪੁੱਤਰ ਹੈ। ਦੋਵਾਂ ਬੱਚਿਆਂ ‘ਚੋਂ ਇਕ ਲੜਕੀ 11 ਅਤੇ ਦੂਜੀ 17 ਸਾਲ ਦੀ ਹੈ।
ਮੀਡੀਆ ਰਿਪੋਰਟਸ ਮੁਤਾਬਕ, ਇਨ੍ਹਾਂ ਦੋਵਾਂ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਅਤੇ ਰਿਸ਼ਤੇਦਾਰਾਂ ਨੇ ਏਜੰਟਸ ਨੂੰ ਵੇਚਿਆ ਸੀ। ਦੋਸ਼ੀ ਇਨ੍ਹਾਂ ਨੂੰ ਅਮਰੀਕਾ ‘ਚ ਵੇਚਣ ਦੀ ਫਿਰਾਕ ‘ਚ ਸੀ।
ਇਕ ਇੰਟਰਵਿਊ ਵਿਚ ਪ੍ਰੀਤੀ ਨੇ ਇਸ ਗੱਲ ‘ਤੇ ਬੋਲਦੇ ਹੋਏ ਕਿਹਾ, ”4 ਮਾਰਚ ਦੀ ਦੁਪਹਿਰ ਮੈਂ ਵਰਸੋਵਾ ਗਈ ਸੀ। ਉੱਥੇ ਮੈਨੂੰ ਤਿੰਨ ਮਰਦਾਂ ਦੀਆਂ ਹਰਕਤਾਂ ‘ਤੇ ਸ਼ੱਕ ਹੋਇਆ। ਉਹ ਸਲੂਨ ‘ਚ ਬੱਚਿਆਂ ਦੇ ਮੇਕਅੱਪ ਨੂੰ ਲੈ ਕੇ ਸਟਾਫ ਨੂੰ ਹੁਕਮ ਦੇ ਰਹੇ ਸਨ। ਵਾਰ-ਵਾਰ ਘੜੀ ਦੇਖ ਰਹੇ ਸਨ ਅਤੇ ਯੂ. ਐੱਸ. ਜਾਣ ਦੀ ਗੱਲ ਕਰ ਰਹੇ ਸਨ। ਜਦੋਂ ਮੈਂ ਇਕ ਬੰਦੇ ਕੋਲੋਂ ਪੁੱਛਿਆ ਤਾਂ ਉਸ ਨੇ ਦਾਅਵਾ ਕੀਤਾ ਇਨ੍ਹਾਂ ਬੱਚਿਆਂ ਦੇ ਉਨ੍ਹਾਂ ਦੇ ਮਾਤਾ-ਪਿਤਾ ਕੋਲ ਯੂ. ਐੱਸ. ਭੇਜਿਆ ਜਾ ਰਿਹਾ ਹੈ। ਉਹ ਦੋਵੇਂ ਬੱਚੀਆਂ ਕਾਫ਼ੀ ਮਾਸੂਮ ਨਜ਼ਰ ਆ ਰਹੀਆਂ ਸਨ। ਮੈਨੂੰ ਉਨ੍ਹਾਂ ਲੋਕਾਂ ਦੀਆਂ ਹਰਕਤਾਂ ਠੀਕ ਨਾ ਲੱਗੀਆਂ।”
ਬਕੌਲ ਅਦਾਕਾਰਾ, ਮੈਂ ਉਨ੍ਹਾਂ ਲੋਕਾਂ ਦੀ ਨਜ਼ਰਾਂ ਤੋਂ ਬੱਚ ਕੇ ਜਦੋਂ ਦੋਵਾਂ ਲੜਕੀਆਂ ਨਾਲ ਗੱਲ ਕੀਤੀ ਤਾਂ ਮੈਨੂੰ ਪਤਾ ਲੱਗਿਆ ਕਿ ਉਹ ਗੁਜਰਾਤ ਦੀਆਂ ਰਹਿਣ ਵਾਲੀਆਂ ਹਨ। ਉਹ ਲੋਕ ਮੈਨੂੰ ਲੜਕੀਆਂ ਨਾਲ ਗੱਲ ਕਰਨ ਤੋਂ ਰੋਕ ਰਹੇ ਸਨ। ਫਿਰ ਮੈਂ ਉਨ੍ਹਾਂ ਨੂੰ ਆਪਣੇ ਨਾਲ ਪੁਲਸ ਥਾਣੇ ਚਲਣ ਨੂੰ ਕਿਹਾ ਪਰ ਉਨ੍ਹਾਂ ਨੇ ਮਨਾ ਕਰ ਦਿੱਤਾ। ਮੈਂ ਕਿਸੇ ਤਰ੍ਹਾਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਪੁਲਸ ਨੂੰ ਬੁਲਾਇਆ। ਇਸ ਵਿਚਕਾਰ ਉਨ੍ਹਾਂ ‘ਚੋਂ ਇਕ ਸ਼ਖਸ ਬੱਚੀਆਂ ਨੂੰ ਲੈ ਕੇ ਭੱਜ ਗਿਆ।
ਫਿਰ ਮੈਂ DCP ਨੂੰ ਰਿਪੋਰਟ ਕੀਤਾ। ਜਿਸ ਤੋਂ ਬਾਅਦ ਪੁਲਸ ਨੇ ਚਾਰਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਇਸ ਮਾਮਲੇ ਵਿਚ ਪੁਲਸ ਅਧਿਕਾਰੀ ਨੇ ਕਿਹਾ,”ਦੋਸ਼ੀਆਂ ਨੇ 5 ਟਿਕਟਾਂ ਬੁੱਕ ਕੀਤੀਆਂ ਸਨ। ਉਨ੍ਹਾਂ ਨੂੰ ਹਰ ਲੜਕੀ ਦੇ 1 ਲੱਖ ਰੁਪਏ ਮਿਲੇ ਸਨ।”

About Sting Operation

Leave a Reply

Your email address will not be published. Required fields are marked *

*

themekiller.com