ਵਾਲ-ਵਾਲ ਬਚੇ ਪ੍ਰਵੀਨ ਤੋਗੜੀਆ

27 togadia
ਸੂਰਤ(Sting Operation)- ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਦੇ ਕੌਮਾਂਤਰੀ ਕਾਰਜਕਾਰੀ ਪ੍ਰਧਾਨ ਪ੍ਰਵੀਨ ਤੋਗੜੀਆ ਸੜਕ ਹਾਦਸੇ ਵਿੱਚ ਵਾਲ-ਵਾਲ ਬਚੇ। ਗੁਜਰਾਤ ਦੇ ਸੂਰਤ ਵਿੱਚ ਕਾਮਰੇਜ ਕੋਲ ਇੱਕ ਟਰੱਕ ਨੇ ਤੋਗੜੀਆ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ।
ਤੋਗੜੀਆ ਇੱਕ ਸਮਾਗਮ ਵਿੱਚ ਹਿੱਸਾ ਲੈਣ ਸੂਰਤ ਜਾ ਰਹੇ ਸੀ। ਪੁਲਿਸ ਨੇ ਕਿਹਾ ਕਿ ਤੋਗੜੀਆ ਪੂਰੀ ਤਰ੍ਹਾਂ ਸੁਰੱਖਿਅਤ ਹੈ। ਟਰੱਕ ਨੂੰ ਜ਼ਬਤ ਕਰਕੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਹਾਦਸੇ ਮਗਰੋਂ ਤੋਗੜੀਆ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਜੇ ਗੱਡੀ ਬੂਲੇਟ ਪਰੂਫ ਨਾ ਹੁੰਦੀ ਤਾਂ ਇਸ ਵਿੱਚ ਬੈਠਾ ਇੱਕ ਬੰਦਾ ਵੀ ਜਿਉਂਦਾ ਨਾ ਬਚਦਾ। ਉਨ੍ਹਾਂ ਕਿਹਾ ਕਿ ਜ਼ੈੱਡ ਪਲੱਸ ਸੁਰੱਖਿਆ ਨੂੰ ਜਾਣਬੁੱਝ ਕੇ ਕਮਜ਼ੋਰ ਕੀਤਾ ਜਾ ਰਿਹਾ ਹੈ।

About Sting Operation

Leave a Reply

Your email address will not be published. Required fields are marked *

*

themekiller.com