ਸ਼੍ਰੀਦੇਵੀ ਦੀ ਆਤਮਾ ਦੀ ਸ਼ਾਂਤੀ ਲਈ ਹਰਿਦੁਆਰ ਰਵਾਨਾ ਹੋਏ ਅਨਿਲ ਤੇ ਬੋਨੀ ਕਪੂਰ

45 anil
ਮੁੰਬਈ (Sting Operation)- ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਦੇ ਦਿਹਾਂਤ ਨੂੰ ਅੱਜ 13 ਦਿਨ ਬੀਤ ਚੁੱਕੇ ਹਨ। ਸ਼੍ਰੀਦੇਵੀ ਦੀ ਆਤਮਾ ਦੀ ਸ਼ਾਂਤੀ ਲਈ ਬੌਨੀ ਕਪੂਰ ਆਪਣੇ ਭਰਾ ਅਨਿਲ ਕਪੂਰ ਨਾਲ ਹਰਿਦੁਆਰ ਲਈ ਰਵਾਨਾ ਹੋਏ ਹਨ। ਅਜਿਹੇ ‘ਚ ਦੋਹਾਂ ਨੂੰ ਮੁੰਬਈ ਏਅਰਪੋਰਟ ‘ਤੇ ਇਕੱਠੇ ਦੇਖਿਆ ਗਿਆ।
ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਪਰਿਵਾਰ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਹਰਿਦੁਆਰ ਜਾਣ ਤੋਂ ਬਾਅਦ ਪਰਿਵਾਰ ਜਿੱਥੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਥਨਾ ਕਰੇਗਾ। ਇਸ ਤੋਂ ਬਾਅਦ ਪਰਿਵਾਰ ਸ਼੍ਰੀਦੇਵੀ ਦੇ ਜੱਦੀ ਪਿੰਡ ਚੇਨਈ ਪੁੱਜੇਗਾ ਅਤੇ ਉੱਥੇ ਇਕ ਪੂਜਾ ‘ਚ ਹਿੱਸਾ ਲੈਣਗੇ।
ਦੱਸਣਯੋਗ ਹੈ ਕਿ ਸ਼੍ਰੀਦੇਵੀ ਦੀਆਂ ਅਸਥੀਆਂ ਬੀਤੇ ਸ਼ਨੀਵਾਰ ਨੂੰ ਰਾਮੇਸ਼ਵਰਮ ਦੇ ਸਮੁੰਦਰ ‘ਚ ਜਲ ਪ੍ਰਵਾਹ ਕੀਤੀਆਂ ਗਈਆ ਸਨ। ਸੋਸ਼ਲ ਮੀਡੀਆ ‘ਤੇ ਸ਼੍ਰੀਦੇਵੀ ਦੇ ਫੈਨਜ਼ ਵਲੋਂ ਸ਼ੇਅਰ ਕੀਤੀ ਗਈ ਇਕ ਤਸਵੀਰ ‘ਚ ਅਸਥੀਆਂ ਦਾ ਜਲ ਪ੍ਰਵਾਹ ਕਰਨ ਸਮੇਂ ਬੋਨੀ ਕਪੂਰ ਆਪਣੀਆਂ ਦੋਵੇਂ ਬੇਟੀਆਂ ਨਾਲ ਦਿਖਾਈ ਦਿੱਤੇ।

About Sting Operation

Leave a Reply

Your email address will not be published. Required fields are marked *

*

themekiller.com