ਸੁਪਰੀਮ ਕੋਰਟ ਪੁੱਜਿਆ ਪੇਪਰ ਲੀਕ ਮਾਮਲਾ

24 paper-leak
ਨਵੀਂ ਦਿੱਲੀ(Sting Operation)- ਐਸਐਸਸੀ ਪ੍ਰੀਖਿਆ ਦੇ ਪੇਪਰ ਲੀਕ ਮਾਮਲੇ ਦੀ ਸੁਪਰੀਮ ਕੋਰਟ ਦੀ ਦੇਖ-ਰੇਖ ‘ਚ ਸੀਬੀਆਈ ਜਾਂਚ ਕਰੇ। ਕੋਰਟ ‘ਚ ਇਹ ਪਟੀਸ਼ਨ ਵਕੀਲ ਐਮ.ਐਲ. ਸ਼ਰਮਾ ਨੇ ਲਾਈ ਹੈ। ਸੁਪਰੀਮ ਕੋਰਟ ‘ਚ ਪਟੀਸ਼ਨ ‘ਤੇ 12 ਮਾਰਚ ਨੂੰ ਸੁਣਵਾਈ ਹੋਵੇਗੀ।
ਸੁਪਰੀਮ ਕੋਰਟ ਨੂੰ ਐਮ.ਐਲ. ਸ਼ਰਮਾ ਨੇ ਦੱਸਿਆ ਕਿ ਹੈ ਕਿ ਇਹ ਵੱਡਾ ਘੁਟਾਲਾ ਹੈ ਤੇ 20 ਲੱਖ ਵਿਦਿਆਰਥੀਆਂ ਦੇ ਭਵਿੱਖ ਦਾ ਸਵਾਲ ਹੈ। ਉਨ੍ਹਾਂ ਦੱਸਿਆ ਕਿ ਧਾਰਾ 32 ਅਧੀਨ ਕੋਰਟ ‘ਚ ਅਰਜ਼ੀ ਦਾਖਲ ਕੀਤੀ ਗਈ ਹੈ। ਪਹਿਲਾਂ ਵੀ ਪੇਪਰ ਲੀਕ ਹੁੰਦਾ ਰਿਹਾ ਹੈ। ਇਸ ਤਰ੍ਹਾਂ ਨਾਲ ਚੱਲ ਰਹੇ ਪੇਪਰ ਲੀਕ ਦੇ ਮਾਮਲੇ ਘੁਟਾਲੇ ਦੀ ਤਰ੍ਹਾਂ ਹਨ।
ਇਸ ਮਾਮਲੇ ‘ਚ ਐਸ.ਐਸ.ਸੀ., ਸੀ.ਬੀ.ਆਈ. ਤੇ ਕੇਂਦਰ ਸਰਕਾਰ ਨੂੰ ਪਾਰਟੀ ਬਣਾਇਆ ਗਿਆ ਹੈ। ਇਲਜ਼ਾਮ ਹੈ ਕਿ 17 ਤੋਂ 22 ਫਰਵਰੀ ਦਰਮਿਆਨ ਹੋਈ ਪ੍ਰੀਖਿਆ ‘ਚ ਪੇਪਰ ਲੀਕ ਹੋ ਗਿਆ ਸੀ।

About Sting Operation

Leave a Reply

Your email address will not be published. Required fields are marked *

*

themekiller.com