ਸੰਸਦ ਮੈਂਬਰਾਂ ਵੱਲੋਂ ਖੁਦ ਤਨਖਾਹ ਤੈਅ ਕਰਨ ‘ਤੇ ਸੁਪਰੀਮ ਕੋਰਟ ਹੈਰਾਨ

22 Supreme-Court
ਨਵੀਂ ਦਿੱਲੀ(Sting Operation)- ਸੁਪਰੀਮ ਕੋਰਟ ਨੇ ਸੰਸਦ ਮੈਂਬਰਾਂ ਵੱਲੋਂ ਖੁਦ ਹੀ ਆਪਣੀ ਤਨਖਾਹ ਤੈਅ ਕਰਨ ਦੇ ਮਾਮਲੇ ‘ਤੇ ਸਵਾਲ ਚੁੱਕ ਹਨ। ਸੁਪਰੀਮ ਕੋਰਟ ਨੇ ਕਿਹਾ ਕਿ ਸੰਸਦ ਮੈਂਬਰਾਂ ਵੱਲੋਂ ਆਪ ਹੀ ਤਨਖਾਹ ਤੇ ਭੱਤੇ ਤੈਅ ਕਰਨਾ ਨੈਤਿਕਤਾ ਦਾ ਮੁੱਦਾ ਹੈ। ਅਦਾਲਤ ਨੇ ਸਰਕਾਰ ਤੋਂ ਇਹ ਡਾਟਾ ਮੰਗਿਆ ਹੈ ਕਿ ਸਾਬਕਾ ਸੰਸਦ ਮੈਂਬਰਾਂ ਦੀ ਪੈਨਸ਼ਨ ਤੇ ਹੋਰ ਸੁਵਿਧਾਵਾਂ ‘ਤੇ ਕਿੰਨਾ ਖਰਚ ਹੁੰਦਾ ਹੈ।
ਅਟਾਰਨੀ ਜਨਰਲ ਕੇਕੇ ਵੇਣੂਗੋਪਾਲ ਨੇ ਜਸਟਿਸ ਜੇ ਚੇਲਮੇਸ਼ਵਰ ਤੇ ਜਸਟਿਸ ਸੰਜੇ ਕਿਸ਼ਨ ਕੌਲ ਦੀ ਬੈਂਚ ਨੂੰ ਦੱਸਿਆ ਕਿ 2018 ਦੇ ਵਿੱਤੀ ਬਿੱਲ ਵਿੱਚ ਸੰਸਦ ਮੈਂਬਰਾਂ ਦੀ ਤਨਖਾਹ ਤੇ ਭੱਤੇ ਵੀ ਸ਼ਾਮਲ ਹਨ। ਇੱਕ ਅਪ੍ਰੈਲ ਤੋਂ ਇਸ ਦੀ ਸਮੀਖਿਆ ਵੀ ਕੀਤੀ ਜਾਣੀ ਹੈ।
ਸੁਣਵਾਈ ਦੌਰਾਨ ਜਦੋਂ ਪਟੀਸ਼ਨ ਪਾਉਣ ਵਾਲਿਆਂ ਦੇ ਵਕੀਲ ਨੇ ਸਾਬਕਾ ਸੰਸਦ ਮੈਂਬਰਾਂ ਨੂੰ ਪੈਨਸ਼ਨ ਤੇ ਹੋਰ ਸੁਵਿਧਾਵਾਂ ਦਿੱਤੇ ਜਾਣ ਨਾਲ ਸਰਕਾਰ ‘ਤੇ ਬੋਝ ਦਾ ਸਵਾਲ ਚੁੱਕਿਆ ਤਾਂ ਜੱਜਾਂ ਨੇ ਪੁੱਛਿਆ ਕਿ ਤੁਹਾਡੇ ਕੋਲ ਅਜਿਹਾ ਕੋਈ ਅੰਕੜਾ ਹੈ ਤਾਂ ਵਕੀਲ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਵਿੱਚ ਇਹ ਡਾਟਾ ਪੇਸ਼ ਕਰਨਗੇ।

About Sting Operation

Leave a Reply

Your email address will not be published. Required fields are marked *

*

themekiller.com