ਕੇਂਦਰ ਵੱਲੋਂ ਪੰਜਾਬ ‘ਚ 7 ਅੱਤਵਾਦੀ ਮਾਰਨ ਦਾ ਦਾਅਵਾ

28 kiren-rijiju
ਨਵੀਂ ਦਿੱਲੀ(Sting Operation)- ਰਾਜ ਸਭਾ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਹੈ ਕਿ ਪਿਛਲੇ ਦੋ ਸਾਲਾਂ ’ਚ ਪੰਜਾਬ ਵਿੱਚ ਘੁਸਪੈਠ ਦੀਆਂ 16 ਘਟਨਾਵਾਂ ਵਾਪਰੀਆਂ ਜਿਨ੍ਹਾਂ ਵਿੱਚ ਸੱਤ ਦਹਿਸ਼ਤਗਰਦ ਹਲਾਕ ਹੋ ਗਏ ਜਦੋਂਕਿ 11 ਫੜੇ ਗਏ। ਉਧਰ, ਜੰਮੂ ਤੇ ਕਸ਼ਮੀਰ ਵਿੱਚ ਘੁਸਪੈਠ ਦੀਆਂ 777 ਘਟਨਾਵਾਂ ਵਾਪਰੀਆਂ ਜਿਨ੍ਹਾਂ ਵਿੱਚ ਸੁਰੱਖਿਆ ਬਲਾਂ ਨੇ 94 ਦਹਿਸ਼ਤਗਰਦ ਮਾਰ ਦਿੱਤੇ।
ਰਿਜਿਜੂ ਨੇ ਕਿਹਾ ਕਿ ਸਾਲ 2017 ਵਿੱਚ ਜੰਮੂ ਤੇ ਕਸ਼ਮੀਰ ’ਚ ਘੁਸਪੈਠ ਦੇ 406 ਮਾਮਲੇ ਸਾਹਮਣੇ ਆਏ ਜਿਨ੍ਹਾਂ ਵਿੱਚ 59 ਦਹਿਸ਼ਤਗਰਦ ਹਲਾਕ ਹੋ ਗਏ ਜਦੋਂਕਿ ਸਾਲ 2016 ਵਿੱਚ ਇਸ ਸੂਬੇ ’ਚ ਘੁਸਪੈਠ ਦੀਆਂ 371 ਘਟਨਾਵਾਂ ਵਾਪਰੀਆਂ ਜਿਨ੍ਹਾਂ ’ਚ 35 ਦਹਿਸ਼ਤਗਰਦ ਹਲਾਕ ਹੋਏ ਤੇ ਤਿੰਨ ਗ੍ਰਿਫ਼ਤਾਰ ਕੀਤੇ ਗਏ।
ਇਸੇ ਤਰ੍ਹਾਂ ਲੋਕ ਸਭਾ ‘ਚ ਰੱਖਿਆ ਰਾਜ ਮੰਤਰੀ ਸੁਭਾਸ਼ ਭਾਮਰੇ ਨੇ ਦੱਸਿਆ ਕਿ ਜੰਮੂ ਤੇ ਕਸ਼ਮੀਰ ਵਿੱਚ 2015 ਤੋਂ ਹੁਣ ਤੱਕ ਫ਼ੌਜੀ ਸਟੇਸ਼ਨਾਂ ਤੇ ਕੈਂਪਾਂ ’ਤੇ ਹੋਏ ਨੌਂ ਹਮਲਿਆਂ ’ਚ ਭਾਰਤੀ ਫ਼ੌਜ ਦੇ 29 ਜਵਾਨ ਸ਼ਹੀਦ ਹੋਏ।
ਉਨ੍ਹਾਂ ਸਵਾਲ ਦੇ ਲਿਖਤੀ ਜਵਾਬ ਵਿੱਚ ਕਿਹਾ ਕਿ ਇਨ੍ਹਾਂ ਹਮਲਿਆਂ ’ਚ 24 ਦਹਿਸ਼ਤਗਰਦ ਦੇ ਹਲਾਕ ਹੋਣ ਤੋਂ ਇਲਾਵਾ ਦੋ ਆਮ ਲੋਕ ਵੀ ਮਾਰੇ ਗਏ। ਸਭ ਤੋਂ ਵੱਧ ਨੁਕਸਾਨ 2016 ’ਚ ਹੋਇਆ ਜਦੋਂ ਦਹਿਸ਼ਤਗਰਦਾਂ ਦੇ ਇਕ ਗਰੁੱਪ ਨੇ ਉੜੀ ਵਿੱਚ ਫ਼ੌਜੀ ਕੈਂਪ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ 26 ਫ਼ੌਜੀ ਜਵਾਨ ਸ਼ਹੀਦ ਹੋ ਗਏ ਸਨ।

About Sting Operation

Leave a Reply

Your email address will not be published. Required fields are marked *

*

themekiller.com