ਜਿਤੇਂਦਰ ਖਿਲਾਫ 47 ਸਾਲ ਬਾਅਦ ਯੋਨ ਸ਼ੋਸ਼ਨ ਦਾ ਕੇਸ

25 Jatendra
ਸ਼ਿਮਲਾ(Sting Operation)- ਬਾਲੀਵੁੱਡ ਅਦਾਕਾਰ ਜਿਤੇਂਦਰ ਖਿਲਾਫ ਆਪਣੇ ਮਾਮੇ ਦੀ ਕੁੜੀ ਦਾ ਯੋਨ ਸ਼ੋਸ਼ਣ ਦਾ ਸ਼ਿਮਲਾ ‘ਚ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਘਟਨਾ ਦੇ 47 ਸਾਲਾਂ ਬਾਅਦ ਸ਼ਿਮਲਾ ਪੁਲਿਸ ਵੱਲੋਂ ਦਰਜ ਕੀਤਾ ਗਿਆ ਹੈ।
ਮਹਿਲਾ ਨੇ ਪੁਲਿਸ ਦੇ ਡਾਇਰੈਕਟਰ ਜਨਰਲ ਨੂੰ ਸ਼ਿਕਾਇਤ ਵਿੱਚ ਦੱਸਿਆ ਕਿ ਇਹ ਘਟਨਾ 1971 ਵਿੱਚ ਸ਼ਿਮਲਾ ਵਿੱਚ ਹੋਈ ਸੀ, ਜਦੋਂ ਉਹ 18 ਸਾਲ ਦੀ ਸੀ ਤੇ ਅਭਿਨੇਤਾ 28 ਦਾ ਸੀ। ਪੁਲਿਸ ਸੁਪਰਡੈਂਟ ਉਮਾਪਤੀ ਜਮਵਾਲ ਨੇ ਕਿਹਾ ਕਿ ਬਾਲੀਵੁੱਡ ਦੇ ਅਦਾਕਾਰ ਖਿਲਾਫ ਐਫ.ਆਈ.ਆਰ ਦਰਜ ਕੀਤੀ ਗਈ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ।
ਸੂਤਰਾਂ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਵੱਲੋਂ ਸ਼ਿਕਾਇਤਕਰਤਾ ਨੂੰ ਤਲਬ ਕਰਨ ਦੀ ਸੰਭਾਵਨਾ ਹੈ ਕਿਉਂਕਿ ਉਸ ਨੇ ਸ਼ਿਕਾਇਤ ਈ-ਮੇਲ ਰਾਹੀਂ ਕੀਤੀ ਸੀ। ਇਸ ਲਈ ਹਾਲੇ ਤੱਕ ਉਨ੍ਹਾਂ ਦੇ ਬਿਆਨ ਦਰਜ ਨਹੀਂ ਕੀਤੇ ਗਏ। ਉਸ ਤੋਂ ਬਾਅਦ ਹੀ, ਅਦਾਕਾਰ ਜਿਸ ਦਾ ਅਸਲ ਨਾਂ ਰਵੀ ਕਪੂਰ ਹੈ, ਨੂੰ ਇਸ ਕੇਸ ਵਿੱਚ ਆਪਣਾ ਪੱਖ ਦੱਸਣ ਲਈ ਬੁਲਾਇਆ ਜਾ ਸਕਦਾ ਹੈ।
ਔਰਤ ਨੇ ਕਿਹਾ ਕਿ ਜਿਤੇਂਦਰ, ਜੋ ਉਸ ਦੀ ਭੂਆ ਦੇ ਪੁੱਤਰ ਹਨ, ਨੇ ਉਸ ਲਈ ਫਿਲਮ ਦੀ ਸੈੱਟ ‘ਤੇ ਜਾਣ ਦੇ ਬਹਾਨੇ ਨਵੀਂ ਦਿੱਲੀ ਤੋਂ ਸ਼ਿਮਲਾ ਤੱਕ ਉਸ ਨਾਲ ਆਉਣ ਦਾ ਪ੍ਰਬੰਧ ਕੀਤਾ ਸੀ। ਉਸ ਨੇ ਸ਼ਿਕਾਇਤ ਵਿੱਚ ਇਲਜ਼ਾਮ ਲਾਇਆ ਕਿ ਸ਼ਿਮਲਾ ਵਿੱਚ ਰਾਤ ਨੂੰ ਪਹੁੰਚਣ ਤੋਂ ਬਾਅਦ, ਨਸ਼ੇ ਦੀ ਹਾਲਤ ‘ਚ ਅਦਾਕਾਰ ਉਸ ਦੇ ਕਮਰੇ ਵਿੱਚ ਗਿਆ ਸੀ ਤੇ ਸੌਣ ਦੇ ਬਹਾਨੇ ਦੋ ਅਲੱਗ-ਅਲੱਗ ਬੈੱਡਾਂ ਨੂੰ ਜੋੜ ਕੇ ਉਸ ਦਾ ਯੋਨ ਸ਼ੋਸ਼ਣ ਕੀਤਾ।

About Sting Operation

Leave a Reply

Your email address will not be published. Required fields are marked *

*

themekiller.com