ਜੈੱਟ ਏਅਰਵੇਜ਼ ਦੇ ਝੂਟੇ 40 ਫੀਸਦੀ ਸਸਤੇ

26 jet-airways
ਨਵੀਂ ਦਿੱਲੀ(Sting Operation)- ਜੈੱਟ ਏਅਰਵੇਜ਼ ਨੇ ਯਾਤਰੀਆਂ ਲਈ ਧਮਾਕੇਦਾਰ ਰਮਜ਼ਾਨ ਸਪੈਸ਼ਲ ਆਫਰ ਦਾ ਐਲਾਨ ਕੀਤਾ ਹੈ। ਇਸ ਆਫਰ ਤਹਿਤ ਯਾਤਰੀਆਂ ਨੂੰ 40 ਫੀਸਦੀ ਦੀ ਛੂਟ ਦਿੱਤੀ ਜਾਏਗੀ। ਇਹ ਛੂਟ ਆਧਾਰ ਕਰਾਏ ‘ਤੇ ਲਾਗੂ ਹੋਏਗੀ। ਇਸ ਆਫਰ ਦਾ ਫਾਇਦਾ ਚੋਣਵੇਂ ਰੂਟਾਂ ‘ਤੇ ਹੀ ਉਠਾਇਆ ਜਾ ਸਕਦਾ ਹੈ।
ਆਫਰ ਦਾ ਲਾਭ ਉਹੀ ਲੋਕ ਉਠਾ ਸਕਣਗੇ ਜੋ 22 ਤਾਰੀਖ ਤੋਂ ਪਹਿਲਾਂ ਟਿਕਟ ਦੀ ਬੁਕਿੰਗ ਕਰਦੇ ਹਨ। 15 ਮਾਰਚ ਤੋਂ 15 ਜੂਨ ਤੱਕ ਕਿਸੇ ਵੀ ਤਾਰੀਖ ਦੀ ਯਾਤਰਾ ਲਈ ਬੁਕਿੰਗ ਕੀਤੀ ਜਾ ਸਕਦੀ ਹੈ। ਇਸ ਛੂਟ ਬਾਰੇ ਪੂਰੀ ਜਾਣਕਾਰੀ ਜੈੱਟ ਏਅਰਵੇਜ਼ ਦੀ ਵੈੱਬਸਾਈਟ- jetairways.com ‘ਤੇ ਮੌਜੂਦ ਹੈ।
40 ਫੀਸਦੀ ਵਾਲੇ ਇਸ ਆਫਰ ਦਾ ਫਾਇਦਾ ਵਨ ਵੇਅ ਜਾਂ ਦੋਵਾਂ ਪਾਸਿਆਂ ਦੀ ਟਿਕਟ ‘ਤੇ ਲਿਆ ਜਾ ਸਕਦਾ ਹੈ। ਜਿਨ੍ਹਾਂ ਰੂਟਾਂ ਦੀ ਇਕੌਨਮੀ ਫਲਾਈਟਸ ਦੇ ਬੇਸ ਫੇਅਰ ‘ਤੇ ਛੂਟ ਲਾਗੂ ਹੈ, ਉਨ੍ਹਾਂ ਵਿੱਚ ਭਾਰਤ ਤੋਂ ਦੁਬਈ, ਬਹਿਰੀਨ, ਦਮਾਮ, ਦੋਹਾ, ਦੁਬਈ, ਕੂਵੈਤ, ਮਸਕਟ, ਰਿਆਦ ਤੇ ਸ਼ਾਹਜਹਾਂ ਸ਼ਾਮਲ ਹਨ।

About Sting Operation

Leave a Reply

Your email address will not be published. Required fields are marked *

*

themekiller.com