ਬੇਹੱਦ ਕਿਊਟ ਅੰਦਾਜ਼ ‘ਚ ਦਿਖੀ ਤੈਮੂਰ ਦੀ ਹਮਸ਼ਕਲ ਇਨਾਇਆ

41 soha
ਮੁੰਬਈ (Sting Operation)- ਸੋਸ਼ਲ ਮੀਡੀਆ ‘ਤੇ ਬਾਲੀਵੁੱਡ ਸਟਾਰਜ਼ ਨਾਲੋਂ ਉਨ੍ਹਾਂ ਦੇ ਬੱਚੇ ਜ਼ਿਆਦਾ ਲਾਈਮਲਾਈਟ ‘ਚ ਰਹਿੰਦੇ ਹਨ। ਤੈਮੂਰ ਤੋਂ ਬਾਅਦ ਜੇਕਰ ਕੋਈ ਦੂਜਾ ਸਟਾਰ ਕਿੱਡ ਚਰਚਾ ‘ਚ ਬਣ ਰਿਹਾ ਹੈ ਤਾਂ ਉਹ ਉਸਦੀ ਭੈਣ ਇਨਾਇਆ ਖੇਮੂ ਹੈ। ਸੋਹਾ ਅਲੀ ਖਾਨ ਦੀ ਬੇਟੀ ਅਤੇ ਸੈਫ ਅਲੀ ਖਾਨ ਦੀ ਭਾਣਜੀ ਇਨਾਇਆ ਦੀ ਲੁੱਕ ਤੈਮੂਰ ਦੀ ਯਾਦ ਦਿਵਾਉਂਦੀ ਹੈ।
ਹਾਲ ਹੀ ‘ਚ ਇਨਾਇਆ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਜਿਸ ‘ਚ ਉਹ ਮੰਮੀ ਸੋਹਾ ਅਲੀ ਖਾਨ ਨਾਲ ਕਾਰ ‘ਚ ਬੈਠੀ ਦਿਖਾਈ ਦੇ ਰਹੀ ਹੈ। ਇਸ ਦੌਰਾਨ ਇਨਾਇਆ ਮੰਮੀ ਦੀ ਗੋਦ ‘ਚ ਬੇਹੱਦ ਕਿਊਟ ਨਜ਼ਰ ਆ ਰਹੀ ਹੈ।
ਦੱਸਣਯੋਗ ਹੈ ਕਿ ਕੁਣਾਲ ਖੇਮੂ ਤੇ ਸੋਹਾ ਅਲੀ ਖਾਨ ਦੀ ਲਾਡਲੀ ਹੂ-ਬ-ਹੂ ਤੈਮੂਰ ਦੀ ਹਮਸ਼ਕਲ ਲੱਗਦੀ ਹੈ। ਇਨਾਇਆ ਆਪਣੇ ਕਿਊਟ ਅੰਦਾਜ਼ ਨਾਲ ਬਾਲੀਵੁੱਡੇ ਦੇ ਸਟਾਰਕਿਡਜ਼ ਦੀ ਲਿਸਟ ‘ਚ ਸ਼ਾਮਿਲ ਹੋ ਚੁੱਕੀ ਹੈ। ਇਸ ਤੋਂ ਇਲਾਵਾ ਇਨਾਇਆ ਹਮੇਸ਼ਾ ਆਪਣੀਆਂ ਕਿਊਟ ਤਸਵੀਰਾਂ ਨਾਲ ਸੋਸ਼ਲ ਮੀਡੀਆ ‘ਤੇ ਛਾਈ ਰਹਿੰਦੀ ਹੈ।

About Sting Operation

Leave a Reply

Your email address will not be published. Required fields are marked *

*

themekiller.com