ਰਜਨੀਕਾਂਤ ਦੀ ਹੋਈ ਫੇਸਬੁੱਕ ਤੇ ਇੰਸਟਾਗ੍ਰਾਮ ‘ਤੇ ਧਮਾਕੇਦਾਰ ਐਂਟਰੀ

39 rajinikanth
ਮੁੰਬਈ (Sting Operation)- ਸੁਪਰਸਟਾਰ ਰਜਨੀਕਾਂਤ ਨੇ ਹਾਲ ਹੀ ‘ਚ ਫੇਸਬੁੱਕ ਤੇ ਇੰਸਟਾਗ੍ਰਾਮ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਹੈ। ਰਜਨੀਕਾਂਤ ਨੇ ਆਪਣੇ ਇੰਸਟਾਗ੍ਰਾਮ ‘ਤੇ ਖੁਦ ਦੀ ਇਕ ਤਸਵੀਰ ਸ਼ੇਅਰ ਕੀਤੀ। ਉਨ੍ਹਾਂ ਦੀ ਇਹ ਤਸਵੀਰ 2016 ‘ਚ ਰਿਲੀਜ਼ ਹੋਈ ਫਿਲਮ ‘ਕਬਾਲੀ’ ਦੇ ਇਕ ਦ੍ਰਿਸ਼ ਦੀ ਹੈ। ਇਸ ਤਸਵੀਰ ਦੀ ਕੈਪਸ਼ਨ ‘ਚ ਉਨ੍ਹਾਂ ਨੇ ਤਾਮਿਲ ‘ਚ ਆਪਣੇ ਫੈਨਜ਼ ਨੂੰ ਨਮਸਤੇ ਆਖੀ ਤੇ ਲਿਖਿਆ, ‘ਉਨ੍ਹਾਂ ਨੂੰ ਦੱਸ ਦਿਓ, ਮੈਂ ਆ ਗਿਆ ਹਾਂ।’
ਦੱਸਣਯੋਗ ਹੈ ਕਿ ਰਨਜੀਕਾਂਤ ਨੂੰ ਫੇਸਬੁੱਕ ਤੇ ਇੰਸਟਾਗ੍ਰਾਮ ‘ਤੇ ਆਇਆਂ ਅਜੇ ਜ਼ਿਆਦਾ ਸਮਾਂ ਨਹੀਂ ਹੋਇਆ ਪਰ ਉਨ੍ਹਾਂ ਦੇ ਫਾਲੋਅਰਜ਼ ਕਾਫੀ ਤੇਜ਼ੀ ਨਾਲ ਵੱਧ ਰਹੇ ਹਨ। ਫੇਸਬੁੱਕ ‘ਤੇ ਉਨ੍ਹਾਂ ਨੂੰ 1.5 ਲੱਖ ਤੋਂ ਵੱਧ ਲੋਕ ਫਾਲੋਅ ਕਰ ਰਹੇ ਹਨ, ਉਥੇ ਇੰਸਟਾਗ੍ਰਾਮ ‘ਤੇ ਵੀ ਉਨ੍ਹਾਂ ਦੇ ਫਾਲੋਅਰਜ਼ ਕਾਫੀ ਤੇਜ਼ੀ ਨਾਲ ਵੱਧ ਰਹੇ ਹਨ।
ਇੰਸਟਾਗ੍ਰਾਮ ‘ਤੇ ਹੁਣ ਤਕ ਉਨ੍ਹਾਂ ਨੂੰ 75 ਹਜ਼ਾਰ ਤੋਂ ਵੱਧ ਲੋਕ ਫਾਲੋਅ ਕਰ ਚੁੱਕੇ ਹਨ। ਇੰਨਾ ਹੀ ਨਹੀਂ ਰਜਨੀਕਾਂਤ ਦੇ ਇਹ ਦੋਵੇਂ ਅਕਾਊਂਟ ਵੈਰੀਫਾਈਡ ਹਨ। ਉਨ੍ਹਾਂ ਨੇ ਫੇਸਬੁੱਕ ਤੇ ਇੰਸਟਾਗ੍ਰਾਮ ‘ਤੇ ਹੁਣ ਤਕ ਸਿਰਫ ਇਕ-ਇਕ ਪੋਸਟ ਹੀ ਕੀਤੀ ਹੈ ਪਰ ਉਨ੍ਹਾਂ ਨੂੰ ਹੁਣੇ ਤੋਂ ਕਈ ਲੋਕਾਂ ਨੇ ਫਾਲੋਅ ਕਰਨਾ ਸ਼ੁਰੂ ਕਰ ਦਿੱਤਾ ਹੈ।

About Sting Operation

Leave a Reply

Your email address will not be published. Required fields are marked *

*

themekiller.com