ਰੇਮੋ ਡਿਸੂਜਾ ਨੂੰ ਜਾਨੋ ਮਾਰਨ ਦੇ ਦੋਸ਼ ‘ਚ ਕ੍ਰਾਈਮ ਬ੍ਰਾਂਚ ਨੇ ਇਸ ਮਸ਼ਹੂਰ ਨਿਰਮਾਤਾ ਨੂੰ ਕੀਤਾ ਗ੍ਰਿਫਤਾਰ

40 remo
ਮੁੰਬਈ(Sting Operation)- ਬਾਲੀਵੁੱਡ ਦੇ ਮਸ਼ਹੂਰ ਕੋਰੀਓਗ੍ਰਾਫਰ ਤੇ ਡਾਇਰੈਕਟਰ ਰੇਮੋ ਡਿਸੂਜਾ ਨੂੰ ਧਮਕੀ ਦੇਣ ਤੇ ਜ਼ਬਰਨ ਵਸੂਲੀ ਦੇ ਦੋਸ਼ ‘ਚ ਕ੍ਰਾਈਮ ਬ੍ਰਾਂਚ ਨੇ ਗਾਜਿਆਬਾਦ ਦੇ ਫਿਲਮ ਨਿਰਮਾਤਾ ਸਤੇਂਦਰ ਤਿਆਗੀ ਨੂੰ ਗਿਰਫਤਾਰ ਕਰ ਲਿਆ ਹੈ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਸਤੇਂਦਰ ਤਿਆਗੀ ਨੇ ਰੇਮੋ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਗਾਜਿਆਬਾਦ ਦੇ ਰਹਿਣ ਵਾਲੇ ਫਿਲਮ ਸਤੇਂਦਰ ਤਿਆਗੀ ਨੂੰ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕਰ ਲਿਆ ਹੈ। ਅਸਲ ‘ਚ ਉਸ ‘ਤੇ ਮਸ਼ਹੂਰ ਕੋਰੀਓਗ੍ਰਾਫਰ ਤੇ ਡਾਇਰੈਕਟਰ ਰੇਮੋ ਡਿਸੂਜਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਤੇ ਜ਼ਬਰਨ ਵਸੂਲੀ ਕਰਨ ਦਾ ਗੰਭੀਰ ਦੋਸ਼ ਹੈ। ਅਜਿਹਾ ਆਖਿਆ ਜਾਂਦਾ ਹੈ ਕਿ ਸਤੇਂਦਰ ਤਿਆਗੀ ਨੇ ਡਾਨ ਰਵੀ ਪੁਜਾਰੀ ਨੂੰ ਰੇਮੋ ਡਿਸੂਜਾ ਨੂੰ ਜਾਨ ਤੋਂ ਮਾਰਨ ਲਈ 50 ਲੱਖ ਰੁਪਏ ਦੀ ਫਿਰੌਤੀ ਦਿੱਤੀ ਸੀ। ਪਿਛਲੇ ਸਾਲ ਹੀ ਰਵੀ ਪੁਜਾਰੀ ਨੇ ਰੇਮੋ ਨੂੰ ਫੋਮ ‘ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਹੀ ਰੇਮੋ ਤੇ ਉਸ ਦੀ ਪਤਨੀ ਨੇ ਸ਼ੱਕ ਦੇ ਆਧਾਰ ‘ਤੇ ਸਤੇਂਦਰ ਤਿਆਗੀ ਖਿਲਾਫ ਇਕ ਐੱਫ. ਆਈ. ਆਰ. ਦਰਜ ਕਰਵਾਈ ਸੀ। ਰੇਮੋ ਨੇ ਪੁਲਸ ਨੂੰ ਦੱਸਿਆ ਸੀ ਕਿ ਉਹ ਤੇ ਤਿਆਗੀ ਦੋਵੇਂ ਮਿਲ ਕੇ ਇਕ ਫਿਲਮ ਦਾ ਨਿਰਮਾਨ ਕਰ ਰਹੇ ਸਨ ਪਰ ਪੈਸਿਆਂ ਨੂੰ ਲੈ ਕੇ ਵਿਵਾਦ ਵਧ ਗਿਆ ਸੀ।
ਫਿਲਮ ਨਿਰਮਾਤਾ ਸਤੇਂਦਰ ਤਿਆਗੀ ਗ੍ਰਿਫਤਾਰ
ਗਾਜਿਆਬਾਦ ਦੇ ਰਹਿਣ ਵਾਲੇ ਫਿਲਮ ਨਿਰਮਾਤਾ ਸਤੇਂਦਰ ਤਿਆਗੀ ਨੂੰ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕਰ ਲਿਆ ਹੈ। ਉਸ ‘ਤੇ ਮਸ਼ਹੂਰ ਕੋਰਿਓਗ੍ਰਾਫਰ ਤੇ ਡਾਇਰੈਕਟਰ ਰੇਮੋ ਨੂੰ ਧਮਕੀ ਦੇਣ ਤੇ ਜ਼ਬਰਨ ਵਸੂਲੀ ਕਰਨ ਦੇ ਗੰਭੀਰ ਦੋਸ਼ ਹਨ।
ਆਖਿਰ ਕੀ ਹੈ ਪੂਰਾ ਮਾਮਲਾ?
ਸਾਲ 2014 ‘ਚ ਰੇਮੋ ਡਿਸੂਜਾ ਤੇ ਸਤੇਂਦਰ ਤਿਆਗੀ ਮਿਲ ਕੇ ਇਕ ਫਿਲਮ ‘ਡੇਥ ਆਫ ਅਮਰ’ ਦਾ ਨਿਰਮਾਣ ਕਰ ਰਹੇ ਸਨ। ਇਸ ਫਿਲਮ ਲਈ ਅਭਿਨੇਤਾ ਰਾਜੀਵ ਖੰਡੇਲਵਾਲਾ ਨੂੰ ਸਾਈਨ ਕੀਤਾ ਗਿਆ ਸੀ। ਉਸ ਨਾਲ ਇਸ ਫਿਲਮ ‘ਚ ਪ੍ਰਸ਼ਾਂਤ ਨਾਰਾਇਣ ਵੀ ਮੁੱਖ ਭੂਮਿਕਾ ‘ਚ ਸੀ। ਸੂਤਰਾਂ ਮੁਤਾਬਕ, ਇਸ ਫਿਲਮ ‘ਚ ਸਤੇਂਦਰ ਨੇ 5.5 ਕਰੋੜ ਰੁਪਏ ਲੱਗੇ ਸਨ, ਜਿਸ ਤੋਂ ਬਾਅਦ ਹੀ ਦੋਵਾਂ ‘ਚ ਵਿਵਾਦ ਸ਼ੁਰੂ ਹੋ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ਨੂੰ 22ਵੇਂ ਸੈਨ ਫ੍ਰਾਂਸਸੀਕੋ ਗਲੋਬਲ ਫਿਲਮ ਫੈਸਟੀਵਲ ‘ਚ ਆਧਿਕਾਰਿਤ ਐਂਟਰੀ ਦੇ ਤੌਰ ‘ਤੇ ਭੇਜਿਆ ਗਿਆ ਸੀ। ਇਸ ਫਿਲਮ ਨੂੰ ‘ਆਡੀਅੰਸ ਚਵਾਇਸ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਵੀ ਇਹ ਫਿਲਮ ਰਿਲੀਜ਼ ਨਾ ਹੋ ਸਕੀ। ਇਸ ਦੌਰਾਨ ਦੋਵਾਂ ‘ਚ ਅਣਬਨ ਹੋ ਗਈ ਤੇ ਸਤੇਂਦਰ ਨੇ ਰੇਮੋ ਨੂੰ ਨੋ ਆਬਜੈਕਸ਼ਨ ਸਰਟੀਫਿਕੇਟ ਜਾਂ ਤਾਂ 5.5 ਕਰੋੜ ਰੁਪਏ ਦੀ ਮੰਗ ਕੀਤੀ ਸੀ।

About Sting Operation

Leave a Reply

Your email address will not be published. Required fields are marked *

*

themekiller.com