45 ਸਾਲ ਬਾਅਦ ਮੁੜ ਧਰਮਿੰਦਰ ‘ਤੇ ਚੱਲੇਗਾ ਰੇਖਾ ਦਾ ਜਾਦੂ, ਦੇਖਦੇ ਰਹਿ ਜਾਣਗੇ ਬੌਬੀ-ਸੰਨੀ

42 rekja
ਮੁੰਬਈ (Sting Operation)- ਰੇਖਾ ਤੇ ਧਰਮਿੰਦਰ ਦੀ ਜੋੜੀ ਸਿਲਵਰ ਸਕ੍ਰੀਨ ‘ਤੇ ਹਮੇਸ਼ਾ ਤੋਂ ਹੀ ਸੁਪਰਹਿੱਟ ਰਹੀ ਹੈ। ਇਨ੍ਹਾਂ ਦੋਹਾਂ ਨੇ ਇੱਕਠੇ ਕਈ ਫਿਲਮਾਂ ‘ਚ ਕੰਮ ਕੀਤਾ ਹੈ। ਇੱਥੋਂ ਤੱਕ ਕਿ ਇਨ੍ਹਾਂ ਦੋਹਾਂ ਦਾ ਕ੍ਰੇਜ਼ ਪ੍ਰਸ਼ੰਸਕਾਂ ਵਿਚਕਾਰ ਹੁਣ ਵੀ ਬਰਕਰਾਰ ਹੈ। ਉੱਥੇ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਇਹ ਸੁਪਰਹਿੱਟ ਜੋੜੀ ਇਕ ਵਾਰ ਫਿਰ ਤੋਂ ਵੱਡੇ ਪਰਦੇ ‘ਤੇ ਵਾਪਸੀ ਕਰ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਰੇਖਾ, ਧਰਮਿੰਦਰ ਦੀ ਆਉਣ ਵਾਲੀ ਫਿਲਮ ‘ਯਮਲਾ ਪਗਲਾ ਦੀਵਾਨਾ ਫਿਰ ਸੇ’ ‘ਚ ਦਿਖਾਈ ਦੇਵੇਗੀ।
ਕਿਹਾ ਜਾ ਰਿਹਾ ਹੈ ਕਿ ਸਾਲਾਂ ਬਾਅਦ ਇਹ ਜੋੜੀ ਉਸੇ ਗੀਤ ‘ਤੇ ਥਿਰਕੇਦੀ, ਜਿਸ ‘ਤੇ 45 ਸਾਲਾਂ ਪਹਿਲਾਂ ਇਨ੍ਹਾਂ ਦੋਹਾਂ ਨੇ ਡਾਂਸ ਕੀਤਾ ਸੀ। ਇੱਥੋਂ ਤੱਕ ਕਿ ਇਸ ਲਈ ਰੇਖਾ ਨੇ ਹਾਮੀ ਭਰ ਵੀ ਦਿੱਤੀ ਹੈ। ਖਬਰਾਂ ਦੀ ਮੰਨੀਏ ਤਾਂ ਇਹ ਗੀਤ 1973 ‘ਚ ਆਈ ਫਿਲਮ ‘ਕਹਾਣੀ ਕਿਸਮਤ ਕੀ’ ਦਾ ਹੈ। ਇਸ ਫਿਲਮ ‘ਚ ਇਨ੍ਹਾਂ ਦੋਹਾਂ ‘ਤੇ ‘ਰਾਫਤਾ ਰਾਫਤਾ ਦੇਖੋ ਆਂਖ ਮੇਰੀ ਲੜੀ ਹੈ’ ਗੀਤ ਫਿਲਮਾਇਆ ਗਿਆ ਸੀ।
ਅਜਿਹੇ ‘ਚ ਇਹ ਜੋੜੀ ਇਕ ਵਾਰ ਫਿਰ ਤੋਂ ਇਸੇ ਗੀਤ ‘ਤੇ ਮੁੜ ਥਿਰਕੇਗੀ। ਕਿਹਾ ਜਾ ਰਿਹਾ ਹੈ ਕਿ ਰੇਖਾ ਨੇ ਧਰਮਿੰਦਰ ਨਾਲ ਇਸ ਗੀਤ ਦੀ ਸ਼ੂਟਿੰਗ ਕਰ ਲਈ ਹੈ। ਰੇਖਾ-ਧਰਮਿੰਦਰ ਨੂੰ ਨੱਚਦੇ ਦੇਖ ਬੌਬੀ-ਸੰਨੀ ਵੀ ਹੈਰਾਨ ਹੋ ਜਾਣਗੇ। ਦਿਲਚਸਪ ਗੱਲ ਇਹ ਹੈ ਕਿ ਇਸ ਗੀਤ ‘ਚ ਨਾ ਸਿਰਫ ਸ਼ਤਰੂਘਨ ਸਿਨਹਾ ਬਲਕਿ ਸੋਨਾਕਸ਼ੀ ਸਿਨਹਾ ਵੀ ਨਜ਼ਰ ਆਉਣਗੇ।
ਇਨ੍ਹਾਂ ਤੋਂ ਇਲਾਵਾ ਫਿਲਮ ‘ਚ ਕਈ ਹੋਰ ਐਕਟਰ ਵੀ ਨਜ਼ਰ ਆਉਣਗੇ, ਜਿਸ ‘ਚ ਸਲਮਾਨ ਖਾਨ ਦਾ ਨਾਂ ਵੀ ਸ਼ਾਮਲ ਹੈ। ਸਲਮਾਨ ਤੇ ਰੇਖਾ ਇਸ ਤੋਂ ਪਹਿਲਾਂ ਇਕ ਫ੍ਰੇਮ ‘ਚ ਸਾਲ 1988 ‘ਚ ਆਈ ਫਿਲਮ ‘ਬੀਬੀ ਹੋ ਤੋਂ ਐਸੀ’ ‘ਚ ਦਿਖਾਈ ਦਿੱਤੇ ਸਨ। ਅਜਿਹੇ ‘ਚ ਇਹ ਦੋਵੇਂ 30 ਸਾਲ ਬਾਅਦ ਇਕ ਹੀ ਫ੍ਰੇਮ ‘ਚ ਦਿਖਾਈ ਦੇਣਗੇ।

About Sting Operation

Leave a Reply

Your email address will not be published. Required fields are marked *

*

themekiller.com