ਆਖਿਰ ਕਿਉਂ 2 ਥਾਵਾਂ ‘ਤੇ ਪ੍ਰਵਾਹ ਕੀਤੀਆਂ ਗਈਆਂ ਸ਼੍ਰੀਦੇਵੀ ਦੀਆਂ ਅਸਥੀਆਂ, ਸਾਹਮਣੇ ਆਏ ਕਾਰਨ

1 boney
ਮੁੰਬਈ(Sting Operation)-ਵੀਰਵਾਰ ਨੂੰ ਫਿਲਮਕਾਰ ਬੋਨੀ ਕਪੂਰ ਨੇ ਹਰਿਦੁਆਰ ‘ਚ ਪਤਨੀ ਸ਼੍ਰੀਦੇਵੀ ਦੀਆਂ ਅਸਥੀਆਂ ਪ੍ਰਵਾਹ ਕੀਤੀਆਂ ਸਨ। ਧਿਆਨ ਯੋਗ ਹੈ ਕਿ ਇਸ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਰਾਮੇਸ਼ਵਰਮ ‘ਚ ਵੀ ਅਦਾਕਾਰਾ ਦੀਆਂ ਅਸਥੀਆਂ ਨੂੰ ਪ੍ਰਵਾਹ ਕੀਤਾ ਸੀ। ਕਈ ਲੋਕਾਂ ਨੇ ਸਵਾਲ ਵੀ ਚੁੱਕੇ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ। ਦਰਅਸਲ, ਹਰਿਦੁਆਰ ਅਤੇ ਰਾਮੇਸ਼ਵਰਮ ‘ਚ ਦੋਵਾਂ ਥਾਵਾਂ ‘ਤੇ ਸ਼੍ਰੀਦੇਵੀ ਦੀਆਂ ਅਸਥੀਆਂ ਪ੍ਰਵਾਹ ਕਰਨ ਪਿੱਛੇ ਤਿੰਨ ਵੱਡੇ ਕਾਰਨ ਹਨ…
1. ਧਾਰਮਿਕ ਮਾਨਤਾ
ਹਿੰਦੂ ਮਾਨਤਾ ਅਨੁਸਾਰ ਮ੍ਰਿਤਕ ਦੀ ਆਤਮਾ ਦੀ ਸ਼ਾਂਤੀ ਲਈ ਅੰਤਿਮ ਸੰਸਕਾਰ ਤੋਂ ਬਾਅਦ ਅਸਥੀਆਂ ਨੂੰ ਕਾਸ਼ੀ ਜਾਂ ਰਾਮੇਸ਼ਵਰਮ ‘ਚ ਪ੍ਰਵਾਹ ਕੀਤਾ ਜਾਂਦਾ ਹੈ। ਸ਼੍ਰੀਦੇਵੀ ਤਾਮਿਲ ਬ੍ਰਾਹਮਣ ਸਨ। ਉਨ੍ਹਾਂ ਦਾ ਜਨਮ ਤਾਮਿਲਨਾਡੂ ਦੇ ਸ਼ਿਵਕਾਸ਼ੀ ‘ਚ ਹੋਇਆ ਸੀ। ਇਸ ਲਈ ਤਾਮਿਲਨਾਡੂ ਸਥਿਤ ਰਾਮੇਸ਼ਵਰਮ ‘ਚ ਉਨ੍ਹਾਂ ਦਾ ਪਰਿਵਾਰ ਪਹੁੰਚਿਆ। ਕਿਹਾ ਜਾਂਦਾ ਹੈ ਕਿ ਰਾਮੇਸ਼ਵਰਮ ਵਿਚ ਅਸਥੀਆਂ ਨੂੰ ਪ੍ਰਵਾਹ ਕਰਨ ਨਾਲ ਮ੍ਰਿਤਕ ਵਿਅਕਤੀ ਦੇ ਸਾਰੇ ਪਾਪ ਖਤਮ ਹੋ ਜਾਂਦੇ ਹਨ ਅਤੇ ਉਸ ਨੂੰ ਮੁਕਤੀ ਮਿਲਦੀ ਹੈ। ਇਸ ਦਾ ਜ਼ਿਕਰ ਰਾਮਾਇਣ ਵਿਚ ਵੀ ਹੈ ਜਦੋਂ ਲੰਕਾ ਤੋਂ ਆਉਂਦੇ ਵੇਲੇ ਸ਼੍ਰੀਰਾਮ ਦੇ ਕਹਿਣ ‘ਤੇ ਸੀਤਾ ਨੇ ਪਹਿਲੀ ਵਾਰ ਰਾਮੇਸ਼ਵਰਮ ‘ਚ ਅੱਗਨੀ ਦੀ ਪ੍ਰੀਖਿਆ ਦਿੱਤੀ ਸੀ। ਉਸ ਵੇਲੇ ਅਗਨੀ ਦੇਵ ਨੇ ਆਪਣੇ ਪਾਪ ਤੋਂ ਮੁਕਤੀ ਪਾਉਣ ਲਈ ਇਸ ਜਗ੍ਹਾ ‘ਤੇ ਇਸ਼ਨਾਨ ਕੀਤਾ ਸੀ। ਉਸ ਵੇਲੇ ਭਗਵਾਨ ਸ਼ਿਵ ਨੇ ਵਰਦਾਨ ਦਿੱਤਾ ਸੀ ਕਿ ਇੱਥੇ ਇਸ਼ਨਾਨ ਕਰਨ ਨਾਲ ਵਿਅਕਤੀ ਦੇ ਪਾਪ ਖਤਮ ਹੋਣਗੇ ਅਤੇ ਅਸਥੀਆਂ ਪ੍ਰਵਾਹ ਹੋਣ ਨਾਲ ਆਤਮਾ ਨੂੰ ਮੁਕਤੀ ਮਿਲੇਗੀ।
2. ਹਰਿਦੁਆਰ ਜਾਣ ਦੀ ਸੀ ਖਵਾਹਿਸ਼
ਸਾਲ ਸਾਲ 1993 ‘ਚ ਇਕ ਫਿਲਮ ਦੀ ਸ਼ੂਟਿੰਗ ਦੌਰਾਨ ਸ਼੍ਰੀਦੇਵੀ ਕੁਝ ਦੇਰ ਲਈ ਹਰਿਦੁਆਰ ‘ਚ ਰੁਕੇ ਸਨ। ਸ਼ੂਟਿੰਗ ਦੌਰਾਨ ਇੱਥੋਂ ਲੰਘਦੇ ਹੋਏ ਸ਼੍ਰੀਦੇਵੀ ਨੇ ਫਿਲਮ ਯੂਨਿਟ ਦੇ ਨਾਲ ਹਰਿਦੁਆਰ ‘ਚ ਰੁੱਕਣ ਦੀ ਜ਼ਿੱਦ ਕੀਤੀ ਸੀ। ਉਸ ਵੇਲੇ ਸ਼੍ਰੀਦੇਵੀ ਨੇ ਮਾਂ ਗੰਗਾ ਦਾ ਅਸ਼ੀਰਵਾਦ ਲੈ ਕੇ ਦੁਬਾਰਾ ਹਰਿਦੁਆਰ ਆਉਣ ਦੀ ਇੱਛਾ ਜਤਾਈ ਸੀ ਪਰ ਫਿਰ ਉਹ ਕਦੇ ਹਰਿਦੁਆਰ ਨਹੀਂ ਆ ਸਕੀ। ਹਿੰਦੂ ਧਰਮ ‘ਚ ਅਸਥੀਆਂ ਦੇ ਇਕ ਹਿੱਸੇ ਨੂੰ ਆਤਮਾ ਦੀ ਸ਼ਾਂਤੀ ਲਈ ਕਿਸੇ ਹੋਰ ਸਥਾਨ ‘ਤੇ ਵੀ ਪ੍ਰਵਾਹ ਕੀਤਾ ਜਾ ਸਕਦਾ ਹੈ। ਸ਼੍ਰੀਦੇਵੀ ਦੀ ਇੱਛਾ ਪੂਰੀ ਕਰਨ ਲਈ ਬੋਨੀ ਅਤੇ ਅਨਿਲ ਕਪੂਰ ਹਰਿਦੁਆਰ ‘ਚ ਸ਼ਾਂਤੀ ਪਾਠ ਕਰਾਉਣ ਪਹੁੰਚੇ।
3. ਖਾਨਦਾਨੀ ਪਰੰਪਰਾ
ਮੰਨਿਆ ਜਾਂਦਾ ਹੈ ਕਿ ਮਰਨ ਤੋਂ ਬਾਅਦ ਹੱਡ ਪ੍ਰਵਾਹ ਅਤੇ ਸ਼ਰਾਧ ਲਈ ਤੀਰਥ ‘ਤੇ ਆਉਣਾ ਪੈਂਦਾ ਹੈ। ਸ਼੍ਰੀਦੇਵੀ ਤੋਂ ਪਹਿਲਾਂ ਹਰਿਦੁਆਰ ‘ਚ ਕਪੂਰ ਖਾਨਦਾਨ ਦੇ ਕਈ ਮੈਬਰਾਂ ਦੀਆਂ ਅਸਥੀਆਂ ਪ੍ਰਵਾਹ ਹੋ ਚੁੱਕੀਆਂ ਹਨ। 24 ਫਰਵਰੀ ਨੂੰ ਦੁਬਈ ਦੇ ਹੋਟਲ ਵਿਚ ਬਾਥ ਟਬ ਵਿਚ ਡੁੱਬਣ ਨਾਲ ਸ਼੍ਰੀਦੇਵੀ ਦੀ ਮੌਤ ਹੋ ਗਈ ਸੀ। 28 ਫਰਵਰੀ ਨੂੰ ਮੁੰਬਈ ‘ਚ ਪੂਰੇ ਸਨਮਾਨ ਦੇ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਤੋਂ ਬਾਅਦ 4 ਮਾਰਚ ਨੂੰ ਬੋਨੀ ਕਪੂਰ ਨੇ ਧੀ ਜਾਹਨਵੀ ਅਤੇ ਖੁਸ਼ੀ ਕਪੂਰ ਨਾਲ ਮਿਲ ਕੇ ਰਾਮੇਸ਼ਵਰਮ ‘ਚ ਉਨ੍ਹਾਂ ਦੀ ਅਸਥੀਆਂ ਦਾ ਇਕ ਹਿੱਸਾ ਪ੍ਰਵਾਹ ਕੀਤਾ। ਉਥੇ ਹੀ 8 ਮਾਰਚ ਨੂੰ ਬੋਨੀ ਕਪੂਰ ਆਪਣੇ ਭਰਾ ਅਨਿਲ ਕਪੂਰ ਅਤੇ ਫ਼ੈਸ਼ਨ ਡਿਜ਼ਾਇਨਰ ਮਨੀਸ਼ ਮਲਹੋਤਰਾ ਨਾਲ ਹਰਿਦੁਆਰ ਪੁੱਜੇ ਅਤੇ ਸ਼੍ਰੀਦੇਵੀ ਦੀਆਂ ਅਸਥੀਆਂ ਪ੍ਰਵਾਹ ਕਰਨ ਤੋਂ ਬਾਅਦ ਸ਼ਾਂਤੀ ਪਾਠ ਕਰਵਾਇਆ।

About Sting Operation

Leave a Reply

Your email address will not be published. Required fields are marked *

*

themekiller.com