ਆਰੁਸ਼ੀ ਕਤਲ ਕਾਂਡ: CBI ਨੂੰ ਹਜ਼ਮ ਨਹੀਂ ਹੋ ਰਹੀ ਤਲਵਾਰ ਜੋੜੇ ਦੀ ਰਿਹਾਈ

27 Aarushi-Murder
ਨਵੀਂ ਦਿੱਲੀ(Sting Operation)- ਆਰੁਸ਼ੀ ਕਤਲ ਕੇਸ ਵਿੱਚ ਅੱਜ ਸੀ.ਬੀ.ਆਈ. ਨੇ ਤਲਵਾਰ ਪਤੀ-ਪਤਨੀ ਦੀ ਰਿਹਾਈ ਖਿਲਾਫ ਸੁਪ੍ਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਇਲਾਹਾਬਾਦ ਹਾਈਕੋਰਟ ਨੇ 12 ਅਕਤੂਬਰ ਨੂੰ ਰਾਜੇਸ਼ ਤਲਵਾਰ ਅਤੇ ਨੁਪੂਰ ਤਲਵਾਰ ਨੂੰ ਉਨ੍ਹਾਂ ਦੀ ਧੀ ਆਰੁਸ਼ੀ ਅਤੇ ਘਰੇਲੂ ਨੌਕਰ ਹੇਮਰਾਜ ਦੇ ਕਤਲ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਸੀ।
ਇਲਾਹਾਬਾਦ ਹਾਈਕੋਰਟ ਦੇ ਫੈਸਲੇ ਖਿਲਾਫ ਹੇਮਰਾਜ ਦੀ ਪਤਨੀ ਨੇ ਪਿਛਲੇ ਸਾਲ ਦਸੰਬਰ ਵਿੱਚ ਹਾਈਕੋਰਟ ਵਿੱਚ ਅਪੀਲ ਕੀਤੀ ਸੀ। ਇਸ ਤੋਂ ਕੁਝ ਮਹੀਨ ਬਾਅਦ ਸੀ.ਬੀ.ਆਈ. ਨੇ ਇਹ ਕਦਮ ਚੁੱਕਿਆ। ਇਲਾਹਾਬਾਦ ਹਾਈਕੋਰਟ ਨੇ ਦੋਹਾਂ ਨੂੰ ਬਰੀ ਕਰ ਦਿੱਤਾ।
ਗਾਜ਼ੀਆਬਾਦ ਵਿੱਚ ਸੀ.ਬੀ.ਆਈ. ਅਦਾਲਤ ਨੇ 26 ਨਵੰਬਰ ਨੂੰ ਤਲਵਾਰ ਜੋੜੇ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਸੀ। ਇਸ ਤੋਂ ਪਹਿਲਾਂ ਰਾਜੇਸ਼ ਅਤੇ ਨੂਪੁਰ ਤਲਵਾਰ ਗਾਜ਼ੀਆਬਾਦ ਦੀ ਡਾਸਨਾ ਜੇਲ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਨ।
ਤਲਵਾਰ ਪਤੀ-ਪਤਨੀ ਦੀ 14 ਸਾਲ ਦੀ ਕੁੜੀ ਆਰੁਸ਼ੀ ਮਈ 2008 ਵਿੱਚ ਨੋਇਡਾ ਦੇ ਆਪਣੇ ਫਲੈਟ ਦੇ ਕਮਰੇ ਵਿੱਚ ਮਰੀ ਮਿਲੀ ਸੀ। ਇਸ ਤੋਂ ਬਾਅਦ ਨੌਕਰੀ ਹੇਮਰਾਜ ਦੀ ਵੀ ਲਾਸ਼ ਮਿਲੀ।

About Sting Operation

Leave a Reply

Your email address will not be published. Required fields are marked *

*

themekiller.com