ਦਾਊਦ ਦੀ ਸੱਜੀ ਬਾਂਹ ਟਕਲਾ ‘ਤੇ ਸੀ ਕਿਹੜੇ ਮੰਤਰੀ ਦੀ ਛਤਰਛਾਇਆ..?

15 Farook-Takla
ਨਵੀਂ ਦਿੱਲੀ(Sting Operation)- ਅੰਡਰਵਰਲਡ ਡੌਨ ਦਾਊਦ ਇਬ੍ਰਾਹਿਮ ਦੇ ਸਾਥੀ ਫਾਰੂਕ ਟਕਲਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਹ ਦੁਬਈ ਤੋਂ ਇਹ ਪਤਾ ਕਰਨ ਵਿੱਚ ਲੱਗੇ ਹਨ ਕਿ ਟਕਲਾ ਨੂੰ ਪਾਸਪੋਰਟ ਕਿਵੇਂ ਮਿਲਿਆ ਤੇ ਉਸ ਨੇ ਇਹ ਨੂੰ ਕਿਸ ਤਰ੍ਹਾਂ ਨਵਿਆ (ਰੀਨਿਊ) ਲਿਆ। ਯੂ.ਏ.ਈ. ਤੋਂ ਲਿਆ ਕੇ ਸੀ.ਬੀ.ਆਈ. ਨੇ ਟਕਲਾ ਨੂੰ ਗ੍ਰਿਫਤਾਰ ਕੀਤਾ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ- ਅਸੀਂ ਦੁਬਈ ਤੋਂ ਪਤਾ ਲਾ ਰਹੇ ਹਾਂ ਕਿ ਇਹ ਕਿਵੇਂ ਹੋਇਆ। ਇਹ ਤਾਂ ਸਾਫ ਹੈ ਕਿ ਉਹ ਭਗੌੜਾ ਹੈ। ਉਹ ਭਾਰਤ ਸਰਕਾਰ ਨੂੰ ਲੋੜੀਂਦਾ ਹੈ। ਅਸੀਂ ਯੂ.ਏ.ਈ. ਸਰਕਾਰ ਨਾਲ ਇਸ ਬਾਰੇ ਗੱਲਬਾਤ ਕਰ ਰਹੇ ਹਾਂ।
ਡੌਨ ਦੇ ਸਾਥੀ ਨੂੰ ਪਾਸਪੋਰਟ ਜਾਰੀ ਕਰਨ ਵਿੱਚ ਕਿਸੇ ਕੇਂਦਰੀ ਮੰਤਰੀ ਦਾ ਹੱਥ ਤਾਂ ਨਹੀਂ ਦੇ ਜਵਾਬ ਵਿੱਚ ਰਵੀਸ਼ ਨੇ ਕਿਹਾ ਕਿ ਉਹ ਜਲਦਬਾਜ਼ੀ ਵਿੱਚ ਕੁਝ ਨਹੀਂ ਕਹਿਣਾ ਚਾਹੁੰਦੇ। ਵਿਭਾਗ ਇਸ ਦੀ ਜਾਣਕਾਰੀ ਇਕੱਠੀ ਕਰ ਰਿਹਾ ਹੈ। ਪਾਸਪੋਰਟ ਅਤੇ ਉਸ ਨੂੰ ਰੀਨਿਊ ਕਰਵਾਉਣ ਦਾ ਇੱਕ ਪੂਰਾ ਪ੍ਰੋਸੈਸ ਹੁੰਦਾ ਹੈ। ਅਸੀਂ ਪਤਾ ਲਗਾ ਰਹੇ ਹਾਂ ਕਿ ਕਦੋਂ ਉਸ ਨੇ ਅਪਲਾਈ ਕੀਤਾ। ਕਿਸ ਅਫਸਰ ਨੇ ਜਾਂਚ ਕੀਤੀ ਅਤੇ ਕਿਸ ਤਰਾਂ ਉਸ ਨੂੰ ਪਾਸਪੋਰਟ ਜਾਰੀ ਹੋਇਆ।
ਦਾਊਦ ਦੀ ਸੱਜੀ ਬਾਂਹ ਮੰਨੇ ਜਾਂਦੇ ਟਕਲਾ ਖਿਲਾਫ ਇੰਟਰਪੋਲ ਨੇ 1995 ਵਿੱਚ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਸੀ। ਉਸ ‘ਤੇ ਇਲਜ਼ਾਮ ਹੈ ਕਿ ਉਸ ਨੇ ਬੰਬ ਧਮਾਕਿਆਂ ਵਿੱਚ ਸ਼ਾਮਿਲ ਲੋਕਾਂ ਦੇ ਰਹਿਣ-ਖਾਣ ਦਾ ਇੰਤਜ਼ਾਮ ਕੀਤਾ ਸੀ।

About Sting Operation

Leave a Reply

Your email address will not be published. Required fields are marked *

*

themekiller.com