ਨਵਾਜ਼ੂਦੀਨ ਸਿੱਦੀਕੀ ‘ਤੇ ਪਤਨੀ ਦੀ ਜਾਸੂਸੀ ਕਰਨ ਦਾ ਦੋਸ਼, ਹੁਣ ਫਸਣਗੇ ਬਾਲੀਵੁੱਡ ਦੇ ਹੋਰ ਸਿਤਾਰੇ

8 nawazuddin
ਮੁੰਬਈ(Sting Operation)- ਮਹਾਰਾਸ਼ਟਰ ਦੇ ਥਾਣੇ ਦੀ ਕ੍ਰਾਈਮ ਬ੍ਰਾਂਚ ਨੇ ਕਾਲ ਡਿਟੇਲ ਰਿਕਾਰਡ (ਸੀ. ਡੀ. ਆਰ) ਮਾਮਲੇ ‘ਚ ਐਕਟਰ ਨਵਾਜ਼ੂਦੀਨ ਸਿੱਦੀਕੀ ਨੂੰ ਜਾਂਚ ਲਈ ਸੰਮਨ ਜਾਰੀ ਕੀਤਾ ਹੈ। ਹਾਲਾਂਕਿ, ਸਿੱਦੀਕੀ ਨੇ ਹੁਣ ਤੱਕ ਇਸ ਦਾ ਕੋਈ ਜਵਾਬ ਨਹੀਂ ਦਿੱਤਾ। ਦੱਸਿਆ ਜਾਂਦਾ ਹੈ ਕਿ ਸਿੱਦੀਕੀ ‘ਤੇ ਆਪਣੀ ਪਤਨੀ ਦੀ ਜਾਸੂਸੀ ਕਰਨ ਦਾ ਦੋਸ਼ ਲੱਗਾ ਹੈ। ਨਿਊਜ਼ ਏਜੰਸੀ ਮੁਤਾਬਕ, ਥਾਣੇ ਪੁਲਸ ਦੁਆਰਾ ਸੀ ਡੀ ਆਰ ਮਾਮਲੇ ‘ਚ 11 ਲੋਕਾਂ ਨੂੰ ਫੜ੍ਹਨ ਤੋਂ ਬਾਅਦ ਨਵਾਜ਼ੂਦੀਨ ਦਾ ਨਾਂ ਸਾਹਮਣੇ ਆਇਆ ਹੈ।
ਪਤਨੀ ਦੀਆਂ ਹਰਕਤਾਂ ਤੇ ਫੋਨ ਕਾਂਟੈਕਟਸ ‘ਤੇ ਨਜ਼ਰ ਰੱਖਣ ਦੀ ਗੱਲ ਆਈ ਸਾਹਮਣੇ
ਕੁਝ ਦੋਸ਼ੀਆਂ ਦੇ ਬਿਆਨਾਂ ਮੁਤਾਬਕ, ਨਵਾਜ਼ੂਦੀਨ ਨੇ ਇਕ ਵਕੀਲ ਦੇ ਜ਼ਰੀਏ ਇਕ ਜਾਸੂਸ ਨੂੰ ਕੰਮ ‘ਤੇ ਲਾ ਕੇ ਆਪਣੀ ਪਤਨੀ ਦੇ ਫੋਨ ਦੇ ਸੀ. ਡੀ. ਆਰ. ਹਾਸਲ ਕੀਤੀ ਸੀ, ਤਾਂਕਿ ਉਹ ਆਪਣੀ ਪਤਨੀ ਦੀਆਂ ਹਰਕਤਾਂ ਤੇ ਕਾਂਟੈਕਟਸ ‘ਤੇ ਨਜ਼ਰ ਰੱਖ ਸਕੇ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਆਖਿਰ ਨਵਾਜ਼ੂਦੀਨ ਨੇ ਆਪਣੀ ਪਤਨੀ ਦੀ ਜਾਸੂਸੀ ਕਿਉਂ ਕਰਵਾਈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਬਾਲੀਵੁੱਡ ‘ਚ ਕਈ ਹਸਤੀਆਂ ਸਮੇਤ ਕਈ ਕਾਰੋਬਾਰੀਆਂ ਤੇ ਪੁਲਸ ਅਫਸਰਾਂ ਦੇ ਨਾਂ ਵੀ ਸ਼ਾਮਲ
ਥਾਣੇ ਦੀ ਕ੍ਰਾਈਮ ਬ੍ਰਾਂਚ ਦੇ ਸੀਨੀਅਰ ਪੁਲਸ ਇੰਸਪੈਕਟਰ ਨਿਤਿਨ ਠਾਕਰੇ ਨੇ ਦੱਸਿਆ, ”ਇਕ ਦੋਸ਼ੀ ਨੇ ਪੁੱਛਗਿੱਛ ਦੌਰਾਨ ਸਿੱਦੀਕੀ ਦਾ ਨਾਂ ਲਿਆ ਸੀ। ਅਸੀਂ ਸਿੱਦੀਕੀ ਨੂੰ ਸੰਮਨ ਭੇਜ ਦਿੱਤੇ ਹਨ ਪਰ ਉਹ ਜਾਂਚ ਲਈ ਪੇਸ਼ ਨਹੀਂ ਹੋਏ। ਨਾਲ ਹੀ ਮਾਮਲੇ ‘ਚ ਦੋਸ਼ੀਆਂ ਨੇ ਬਾਲੀਵੁੱਡ ਦੀਆਂ ਕਈ ਹਸਤੀਆਂ ਸਮੇਤ ਕਾਰੋਬਾਰੀਆਂ ਤੇ ਪੁਲਸ ਅਫਸਰਾਂ ਦੇ ਨਾਂ ਵੀ ਉਜਾਗਰ ਕੀਤੇ ਹਨ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ।”
ਪਹਿਲਾਂ ਵੀ ਵਿਵਾਦਾਂ ‘ਚ ਆ ਚੁੱਕਾ ਹੈ ਨਵਾਜ਼ੂਦੀਨ ਸਿੱਦੀਕੀ
ਨਵਾਜ਼ੂਦੀਨ ਸਿੱਦੀਕੀ 25 ਅਕਤੂਬਰ ਨੂੰ ਲਾਂਚ ਹੋਈ ਆਪਣੀ ਕਿਤਾਬ ‘ਐਨ ਆਰਡੀਨਰੀ ਲਾਈਫ’ ਨੂੰ ਲੈ ਕੇ ਕਾਫੀ ਵਿਵਾਦਾਂ ‘ਚ ਰਹਿ ਚੁੱਕੇ ਹਨ। ਇਥੋਂ ਤੱਕ ਕੀ ਨਵਾਜ਼ੂਦੀਨ ਖਿਲਾਫ ਐੱਫ. ਆਈ. ਆਰ. ਵੀ ਦਰਜ ਕਰਵਾਈ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਕਿਤਾਬ ਵਾਪਸ ਲੈਣ ਦਾ ਫੈਸਲਾ ਲੈ ਲਿਆ ਸੀ।
ਕੀ ਸੀ ਇਸ 14 ਚੈਪਟਰ ਦੀ ਕਿਤਾਬ ‘ਚ?
ਆਪਣੀ ਬਾਇਓਗ੍ਰਾਫੀ ‘ਚ ਨਵਾਜ਼ੂਦੀਨ ਸਿੱਦੀਕੀ ‘ਮਿਸ ਲਵਲੀ’ ਦੀ ਕੋ-ਸਟਾਰ ਨਿਹਾਰਿਕਾ ਸਿੰਘ ਨਾਲ ਸਰੀਰਕ ਸੰਬੰਧ ਕਬੂਲ ਕਰ ਚੁੱਕੇ ਹਨ ਤੇ ਨਾਲ ਹੀ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਕਿਵੇਂ ਪਹਿਲੀ ਵਾਰ ਨਿਹਾਰਿਕਾ ਦੇ ਘਰ ਜਾਣ ‘ਤੇ ਉਹ ਉਨ੍ਹਾਂ ਨੂੰ ਸਿੱਧਾ ਬੈੱਡਰੂਮ ਤੱਕ ਲੈ ਗਏ ਸਨ ਤੇ ਫਿਰ ਰਿਸ਼ਤਾ ਕਾਇਮ ਕੀਤਾ ਸੀ।

About Sting Operation

Leave a Reply

Your email address will not be published. Required fields are marked *

*

themekiller.com