ਬੈਂਕ ਘੁਟਾਲਾ ਕਰਕੇ ਦੌੜੇ ਚੋਕਸੀ ਵੱਲੋਂ ਭਾਰਤ ਪਰਤਣੋਂ ਇਨਕਾਰ

22 pnb-scam
ਨਵੀਂ ਦਿੱਲੀ(Sting Operation)- ਪੰਜਾਬ ਨੈਸ਼ਨਲ ਬੈਂਕ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ ਗੀਤਾਂਜਲੀ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੇ ਕਿਹਾ ਉਸ ਦੇ ਭਾਰਤ ਵਾਪਸ ਆਉਣ ਤੇ ਜਾਂਚ ’ਚ ਸ਼ਾਮਲ ਹੋਣਾ ਸੰਭਵ ਨਹੀਂ ਕਿਉਂਕਿ ਉਸ ਦਾ ਪਾਸਪੋਰਟ ਰੱਦ ਹੈ ਤੇ ਉਸ ਦੀ ਸਿਹਤ ਵੀ ਠੀਕ ਨਹੀਂ। ਦੂਜੇ ਪਾਸੇ ਸੀਬੀਆਈ ਨੇ ਨੀਰਵ ਮੋਦੀ ਤੇ ਉਸ ਦੇ ਮਾਮੇ ਮੇਹੁਲ ਚੋਕਸੀ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਨਵੇਂ ਸੰਮਨ ਜਾਰੀ ਕੀਤੇ ਹਨ।
ਸੀਬੀਆਈ ਵੱਲੋਂ ਜਾਰੀ ਨੋਟਿਸ ਦਾ ਈ-ਮੇਲ ਰਾਹੀਂ ਜਵਾਬ ਦਿੰਦਿਆਂ ਚੋਕਸੀ ਨੇ ਕਿਹਾ ਕਿ ਉਹ ਸਫ਼ਰ ਕਰਨ ਦੀ ਹਾਲਤ ’ਚ ਨਹੀਂ ਕਿਉਂਕਿ ਅਧਿਕਾਰੀਆਂ ਵੱਲੋਂ ਉਸ ਦਾ ਪਾਸਪੋਰਟ ਰੱਦ ਕੀਤਾ ਜਾ ਚੁੱਕਾ ਹੈ। ਉਸ ਨੇ ਕਿਹਾ ਕਿ ਖੇਤਰੀ ਪਾਸਪੋਰਟ ਦਫ਼ਤਰ ਮੁੰਬਈ ਵੱਲੋਂ 16 ਫਰਵਰੀ, 2018 ਨੂੰ ਉਸ ਦਾ ਪਾਸਪੋਰਟ ਭਾਰਤ ਦੀ ਸੁਰੱਖਿਆ ਨੂੰ ਖਤਰੇ ਦਾ ਹਵਾਲਾ ਦੇ ਕੇ ਰੱਦ ਕਰ ਦਿੱਤਾ ਗਿਆ ਸੀ।
ਉਸ ਨੇ ਇਹ ਵੀ ਦੱਸਿਆ ਕਿ ਇੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਤੇ ਕਿਡਨੀਆਂ ਨੂੰ ਖਤਰਾ ਹੋਣ ਕਾਰਨ ਉਸ ਨੂੰ ਚਾਰ ਤੋਂ ਛੇ ਮਹੀਨੇ ਤੱਕ ਸਫ਼ਰ ਦੀ ਇਜਾਜ਼ਤ ਨਹੀਂ। ਇਸੇ ਦੌਰਾਨ ਸੀਬੀਆਈ ਨੇ ਉਸ ਨੂੰ ਸੰਮਨ ਜਾਰੀ ਕਰਕੇ ਜਾਂਚ ’ਚ ਸ਼ਾਮਲ ਹੋਣ ਦੀ ਕਿਹਾ ਹੈ। ਏਜੰਸੀ ਨੇ ਇਸ ਤੋਂ ਪਹਿਲਾਂ ਉਸ 19, 23 ਤੇ 28 ਫਰਵਰੀ ਨੂੰ ਸੰਮਨ ਜਾਰੀ ਕਰਕੇ 7 ਮਾਰਚ ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਸਨ।

About Sting Operation

Leave a Reply

Your email address will not be published. Required fields are marked *

*

themekiller.com