ਭਾਰਤ ‘ਚ ਵਧ ਰਿਹੈ ਔਰਤਾਂ ਦਾ ਦਬਦਬਾ

25 indian-woman
ਨਵੀਂ ਦਿੱਲੀ(Sting Operation)- ਭਾਰਤੀ ਔਰਤਾਂ ਹਰ ਖੇਤਰ ਵਿੱਚ ਅੱਗੇ ਵਧ ਰਹੀਆਂ ਹਨ। ਸਿਆਸਤ ਵਿੱਚ ਵੀ ਉਨ੍ਹਾਂ ਦੀ ਸ਼ਮੂਲੀਅਤ ਲਗਾਤਾਰ ਵਧ ਰਹੀ ਹੈ। ਸਾਲ 2018 ਦੀ ਗੱਲ ਕਰੀਏ ਤਾਂ ਵੱਖ-ਵੱਖ ਉੱਚ ਅਹੁਦਿਆਂ ’ਤੇ ਮਹਿਲਾਵਾਂ ਦੀ ਨੁਮਾਇੰਦਗੀ 20 ਫੀਸਦੀ ਤੱਕ ਵਧਣ ਨਾਲ ਭਾਰਤ ਦੀ ਲਿੰਗਕ ਵੱਖਰੇਵਾਂ ਰੈਂਕਿੰਗ ’ਚ ਸੁਧਾਰ ਹੋਇਆ ਹੈ। ਉਂਜ ਅਜੇ ਇਸ ’ਚ ਹੋਰ ਸੁਧਾਰ ਦੀ ਜ਼ਰੂਰਤ ਹੈ।
ਗਰੈਂਟ ਥੋਰਨਟਨ ਐਡਵਾਈਜ਼ਰੀ ਪ੍ਰਾਈਵੇਟ ਲਿਮਟਡ ਦੀ ਲੋਕ ਤੇ ਸੱਭਿਆਚਾਰ ਆਗੂ ਕਵਿਤਾ ਮਾਥੁਰ ਨੇ ਦੱਸਿਆ ਕਿ ਰਿਪੋਰਟ ਅਨੁਸਾਰ ਭਾਰਤ ’ਚ ਮਹਿਲਾ ਆਗੂਆਂ ਦੀ ਗਿਣਤੀ ਪਿਛਲੇ ਸਾਲ ਦੀ 17 ਫੀਸਦੀ ਨਾਲੋਂ ਵੱਧ ਕੇ 20 ਫੀਸਦੀ ਹੋਈ ਹੈ, ਪਰ ਇਹ ਵਿਕਾਸ ਅਜੇ ਬਹੁਤ ਹੌਲੀ ਹੈ।
ਉਨ੍ਹਾਂ ਦੱਸਿਆ ਕਿ ਸਾਲ 2014 ’ਚ ਇਹ ਗਿਣਤੀ 14 ਫੀਸਦੀ ਸੀ। ਅੰਕੜਿਆਂ ਅਨੁਸਾਰ 64 ਫੀਸਦੀ ਭਾਰਤੀ ਅਦਾਰਿਆਂ ’ਚ ਇੱਕੋ ਕੰਮ ਲਈ ਮਹਿਲਾਵਾਂ ਤੇ ਪੁਰਸ਼ਾਂ ਨੂੰ ਬਰਾਬਰ ਤਨਖ਼ਾਹ ਵੀ ਦਿੱਤੀ ਜਾ ਰਹੀ ਹੈ।

About Sting Operation

Leave a Reply

Your email address will not be published. Required fields are marked *

*

themekiller.com