ਵਿਸ਼ਵ ਸ਼ੂਟਿੰਗ ‘ਚ ਭਾਰਤ ਦਾ ਇਤਿਹਾਸਕ ਪ੍ਰਦਰਸ਼ਨ ਜਾਰੀ

20 anjum
(Sting Operation)- ਮੈਕਸੀਕੋ ‘ਚ ਖੇਡੇ ਜਾ ਰਹੇ ਆਈ.ਐਸ.ਐਸ.ਐਫ. ਵਿਸ਼ਵ ਕੱਪ ‘ਚ ਚੰਡੀਗੜ੍ਹ ਦੀ ਅੰਦੁਮ ਮੋਦਗਿਲ ਨੇ ਚਾਂਦੀ ਦਾ ਤਗ਼ਮਾ ਜਿੱਤ ਲਿਆ ਹੈ। ਚੰਡੀਗੜ੍ਹ ਦੀ ਰਹਿਣ ਵਾਲੀ ਅੰਜੁਮ ਨੇ ਇਹ ਮੈਡਲ 50 ਮੀਟਰ ਰਾਈਫਲ ‘ਚ ਆਪਣੇ ਨਾਂਅ ਕੀਤਾ। ਅੰਜੁਮ ਦਾ ਵਿਸ਼ਵ ਕੱਪ ‘ਚ ਪਹਿਲਾ ਤਗ਼ਮਾ ਹੈ।
ਅੰਜੁਮ ਮੁਕਾਬਲੇ ਦੀ ਸ਼ੁਰੂਆਤ ਤੋਂ ਹੀ ਮੈਡਲ ਦੀ ਦੌੜ ‘ਚ ਸ਼ਾਮਿਲ ਸੀ। ਭਾਰਤੀ ਹੋਣਹਾਰ ਖਿਡਾਰਨ ਨੇ ਤੇਜ਼ ਹਵਾਵਾਂ ਨੂੰ ਚੀਰਦਿਆਂ 45 ਨਿਸ਼ਾਨਿਆਂ ਨਾਲ 454.2 ਦਾ ਸਕੋਰ ਬਣਾਇਆ। ਜਦਕਿ ਚੀਨ ਦੀ ਰੂਈਜੀਆਓ ਪੇਈ ਨੇ 455.4 ਅੰਕ ਦਾ ਸਕੋਰ ਬਣਾ ਕੇ ਸੋਨ ਤਗ਼ਮਾ ਹਾਸਿਲ ਕੀਤਾ।
ਇਸ ਸ਼ੂਟਿੰਗ ਵਿਸ਼ਵ ਕੱਪ ‘ਚ ਭਾਰਤ ਦਾ ਕੁੱਲ 8ਵਾਂ ਤੇ ਪਹਿਲਾ ਸਿਲਵਰ ਮੈਡਲ ਹੈ। ਇਸ ਤੋਂ ਪਹਿਲਾਂ ਭਾਰਤੀ ਨਿਸ਼ਾਨਚੀ 3 ਗੋਲਡ ਤੇ 4 ਕਾਂਸੇ ਦਾ ਤਗ਼ਮੇ ਸਮੇਤ 7 ਮੈਡਲ ਆਪਣੇ ਨਾਂਅ ਕਰ ਚੁੱਕੇ ਹਨ। ਵਿਸ਼ਵ ਕੱਪ ‘ਚ ਭਾਰਤ ਦਾ ਸਰਵੋਤਮ ਪ੍ਰਦਰਸ਼ਨ ਹੈ।
ਅੰਜੁਮ ਤੋਂ ਪਹਿਲਾਂ ਹਰਿਆਣਾ ਦੀ ਮਨੁ ਭਾਕਰ ਤੇ ਬੰਗਾਲ ਦੀ ਮੇਹੁਲੀ ਘੋਸ਼ ਤਗਮਿਆਂ ‘ਤੇ ਨਿਸ਼ਾਨਾ ਲਗਾ ਚੁੱਕੀਆਂ ਹਨ। ਆਈ.ਐਸ.ਐਸ.ਐਫ. ਵਿਸ਼ਵ ਕੱਪ ਵਿੱਚ ਭਾਰਤ ਪਹਿਲੇ ਨੰਬਰ ‘ਤੇ ਹੈ। ਦੋ ਸੋਨੇ, ਦੋ ਚਾਂਦੀ ਤੇ ਇਕ ਕਾਂਸੇ ਨਾਂਲ ਚੀਨ ਦੂਜੇ ਸਥਾਨ ‘ਤੇ ਹੈ।

About Sting Operation

Leave a Reply

Your email address will not be published. Required fields are marked *

*

themekiller.com