ਸ਼ਮੀ ‘ਤੇ ਫਿਕਸਿੰਗ ਲਈ ਪਾਕਿ ਕੁੜੀ ਤੋਂ ਪੈਸੇ ਲੈਣ ਦਾ ਇਲਜ਼ਾਮ

19 mohammad-shami
ਨਵੀਂ ਦਿੱਲੀ(Sting Operation)- ਕ੍ਰਿਕਟਰ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਉਨ੍ਹਾਂ ‘ਤੇ ਬੇਹੱਦ ਗੰਭੀਰ ਇਲਜ਼ਾਮ ਲਾਏ ਹਨ ਤੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਹੈ। ਸ਼ਮੀ ਨੇ ਸਾਰੇ ਇਲਜ਼ਾਮਾਂ ਨੂੰ ਝੂਠਾ ਕਰਾਰ ਦਿੱਤਾ ਹੈ। ਬੀਸੀਸੀਆਈ ਨੇ ਸ਼ਮੀ ਦੇ ਕਾਂਟਰੈਕਟ ਨੂੰ ਵੀ ਖਤਮ ਕਰ ਦਿੱਤਾ ਹੈ। ਸ਼ਮੀ ਦੀ ਪਤਨੀ ਨੇ ਪੁਲਿਸ ਨੂੰ ਪੰਜ ਪੇਜ ਦੀ ਸ਼ਿਕਾਇਤ ਦਿੱਤੀ ਹੈ।
ਪਤਨੀ ਨੇ ਸ਼ਮੀ ‘ਤੇ ਮੈਚ ਫਿਕਸਿੰਗ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਲਾਇਆ ਹੈ। ਉਨ੍ਹਾਂ ਲਿਖਿਆ ਹੈ ਕਿ ਸ਼ਮੀ ਇੱਕ ਪਾਕਿਸਤਾਨੀ ਕੁੜੀ ਦੇ ਸੰਪਰਕ ਵਿੱਚ ਰਹੇ ਹਨ ਜਿਸ ਨਾਲ ਉਹ ਵਿਆਹ ਵੀ ਕਰਨਾ ਚਾਹੁੰਦੇ ਸੀ। ਸ਼ਮੀ ਨੇ ਪਾਕਿਸਤਾਨੀ ਕੁੜੀ ਤੋਂ ਦੁਬਈ ਵਿੱਚ ਪੈਸੇ ਲਏ ਜਿਹੜੇ ਬ੍ਰਿਟੇਨ ਦੇ ਕਿਸੇ ਮੁਹੰਮਦ ਭਾਈ ਨੇ ਭੇਜੇ ਸਨ।
ਸ਼ਮੀ ‘ਤੇ ਇਹ ਵੀ ਇਲਜ਼ਾਮ ਹੈ ਕਿ ਉਨ੍ਹਾਂ ਦਾ ਪਰਿਵਾਰ ਉਸ ਦਾ ਵਿਆਹ ਕਿਸੇ ਹੀਰੋਇਨ ਨਾਲ ਕਰਵਾਉਣਾ ਚਾਹੁੰਦਾ ਸੀ। ਸ਼ਮੀ ਨੇ ਆਪਣੀ ਕਾਰ ਵਿੱਚ ਮੋਬਾਈਲ ਲੁਕੋ ਕੇ ਰੱਖਿਆ ਸੀ ਜਿਸ ਵਿੱਚ ਉਹ ਇੰਗਲੈਂਡ ਦੇ ਨੰਬਰ ਦਾ ਇਸਤੇਮਾਲ ਕਰਦੇ ਸੀ।
ਮੁਹੰਮਦ ਸ਼ਮੀ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਗਲਤ ਦੱਸਿਆ ਹੈ ਤੇ ਕਿਹਾ ਹੈ ਕਿ ਪਤਨੀ ਦਾ ਦਿਮਾਗੀ ਸੰਤੁਲਨ ਖਰਾਬ ਹੈ। ਉਹ ਕੋਈ ਇਹ ਸਾਜ਼ਿਸ਼ ਰਚ ਰਿਹਾ ਹੈ। ਸ਼ਮੀ ਨੇ ਕਿਹਾ ਕਿ ਜੇਕਰ ਇਹ ਤਿੰਨ ਸਾਲਾਂ ਤੋਂ ਚੱਲ ਰਿਹਾ ਸੀ ਤਾਂ ਉਨ੍ਹਾਂ ਨੇ ਪਹਿਲਾਂ ਕਦੇ ਇਸ ਬਾਰੇ ਗੱਲ ਕਿਉਂ ਨਹੀਂ ਕੀਤੀ।

About Sting Operation

Leave a Reply

Your email address will not be published. Required fields are marked *

*

themekiller.com