ਸਪੀਕਰ ਰਾਣਾ ਕੇ.ਪੀ ਦੇ ਜਵਾਈ ਬਾਰੇ ਵੱਡਾ ਖੁਲਾਸਾ

34 rana
ਚੰਡੀਗੜ(Sting Operation)- ਗੰਗਾ ਸਟੋਨ ਕਰੈਸ਼ਰ ਦਾ ਮਾਲਕ ਵਿਧਾਨ ਸਭਾ ਵਿਚ ਮੌਜੂਦਾ ਸਪੀਕਰ ਰਾਣਾ ਕੇ.ਪੀ ਸਿੰਘ ਦੇ ਜਵਾਈ ਧਰੁਵ ਸਿੰਘ ਕੰਵਰ ਦਾ ਪਰਿਵਾਰ ਹੈ।ਸਰਕਾਰ ਦੇ ਆਪਣੇ ਨੁਮਾਇੰਦੇ ਤੇ ਵਾਇਲਡ ਲਾਈਵ ਬੋਰਡ ਦੇ ਮੈਂਬਰ ਟਿੱਕਾ ਸ਼ਿਵ ਚੰਦ ਭਲਾਣ ਵਲੋਂ ਵਲੋਂ ਲਿਖੇ ਪੱਤਰ ਨੂੰ ਅਧਾਰ ਬਣਾ ਕੇ ਇਸ ਪੱਤਰ ਵਿਚ ਲਿਖੇ ਸਾਰੇ ਸਟੋਨ ਕਰੈਸ਼ਰਾਂ ਸਮੇਤ ਸਪੀਕਰ ਦੇ ਜਵਾਈ ਦੇ ਪਰਿਵਾਰ ਦੇ ਕਰੈਸ਼ਰ ਉੱਤੇ ਵੀ ਐਫਆਈਆਰ ਦਰਜ ਹੋਣੀ ਚਾਹੀਦੀ ਹੈ। ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਨੇ ਇਹ ਗੱਲ ਕਹੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਵਲੋਂ ਨਜਾਇਜ਼ ਮਾਇਨਿੰਗ ਕਰਕੇ ਕੁਦਰਤੀ ਸਰੋਤਾਂ ਦੀ ਕੀਤੀ ਜਾ ਰਹੀ ਤਬਾਹੀ ਵਿਰੁੱਧ ਹੁਣ ਸਰਕਾਰ ਦੇ ਆਪਣੇ ਹੀ ਨੁਮਾਇੰਦਿਆਂ ਨੇ ਅਵਾਜ਼ ਚੁਕਣੀ ਸ਼ੁਰੂ ਕਰ ਦਿੱਤੀ ਹੈ। ਉਨਾਂ ਕਿਹਾ ਕਿ ਵਾਇਲਡ ਲਾਈਵ ਬੋਰਡ ਦੇ ਮੈਂਬਰ ਟਿੱਕਾ ਸ਼ਿਵ ਚੰਦ ਭਲਾਣ ਵਲੋਂ ਮੁੱਖ ਮੰਤਰੀ ਪੰਜਾਬ ਨੂੰ ਲਿਖੇ ਪੱਤਰ ‘ਚ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਚਲ ਰਹੇ ਕਰੈਸ਼ਰਾਂ ਨਾਲ ਇਨਾਂ ਪਹਾੜਾਂ ਦੀ ਹੋ ਰਹੀ ਬਰਬਾਦੀ ਦਾ ਜ਼ਿਕਰ ਕਰਦਿਆਂ ਸਾਫ ਤੌਰ ਉੱਤੇ ਲਿਖਿਆ ਹੈ ਕਿ ਸਾਰੀ ਦਾਲ ਕਾਲੀ ਹੈ।
ਬੈਂਸ ਨੇ ਕਿਹਾ ਕਿ ਉਨਾਂ ਮੰਗ ਕੀਤੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੈਰ ਕਾਨੂੰਨੀ ਮਾਈਨਿੰਗ ਨੂੰ ਹੈਲੀਕਾਪਟਰ ਰਾਹੀਂ ਲੱਭ ਰਹੇ ਹਨ, ਪਰ ਉਸਨੂੰ ਸਰਕਾਰ ਦੇ ਨੁਮਾਇੰਦੇ ਨੇ ਖੁਦ ਹੀ ਮੁੱਖ ਮੰਤਰੀ ਸਾਹਿਬ ਤੱਕ ਇਸ ਪੱਤਰ ਰਾਹੀਂ ਪਹੁੰਚਾ ਕੇ ਇਹ ਦੱਸ ਦਿੱਤਾ ਹੈ ਕਿ ਇਹ ਮਾਈਨਿੰਗ ਕਰਨ ਵਾਲੇ ਕੋਈ ਹੋਰ ਨਹੀਂ ਸਗੋਂ ਸਰਕਾਰ ਦੇ ਵੱਡੇ ਆਗੂ ਹੀ ਹਨ।
ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ਨੂੰ ਵਿਧਾਨ ਸਭਾ ਦੇ ਅਗਾਮੀ ਸ਼ੈਸਨ ਦੇ ਵਿਚ ਜੋਰ ਸ਼ੋਰ ਨਾਲ ਉਠਾਉਣਗੇ। ਉਨਾਂ ਮੰਗ ਕੀਤੀ ਕਿ ਮੁੱਖ ਮੰਤਰੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਦਾ ਅਸਤੀਫਾ ਲੈਣ ਅਤੇ ਸ਼ਿਵਾਲਿਕ ਦੇ ਪਹਾੜੀਆਂ ਦੀ ਹੋਈ ਤਬਾਹੀ ਦਾ ਸਰਵੇ ਕਿਸੇ ਨਿਰਪੱਖ ਏਜੰਸੀ ਕੋਲੋਂ ਕਰਵਾਇਆ ਜਾਵੇ ਅਤੇ ਇਹਨਾਂ ਪਹਾੜੀਆਂ ਦੇ ਹੋਏ ਨੁਕਸਾਨ ਨੂੰ ਪੂਰਾ ਕਰਨ ਲਈ ਕਦਮ ਚੁੱਕੇ ਜਾਣ।

About Sting Operation

Leave a Reply

Your email address will not be published. Required fields are marked *

*

themekiller.com