ਇਨੋਵਾ ਦਾ ਟਾਇਰ ਫਟਣ ਕਾਰਨ ਤਿੰਨ ਹਲਾਕ

30 Accident
ਹੁਸ਼ਿਆਰਪੁਰ(Sting Operation)- ਜ਼ਿਲ੍ਹੇ ਦੇ ਕਸਬੇ ਦਸੂਹਾ ਵਿੱਚ ਇਨੋਵਾ ਗੱਡੀ ਦਾ ਅਗਲਾ ਟਾਇਰ ਫਟ ਜਾਣ ਕਾਰਨ ਹਾਦਸਾ ਵਾਪਰਿਆ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਦੋ ਮਰਦ ਤੇ ਇੱਕ ਔਰਤ ਸ਼ਾਮਲ ਹੈ। ਸਾਰੇ ਦਸੂਹਾ ਦੇ ਹੀ ਰਹਿਣ ਵਾਲੇ ਸਨ।
ਆਪਣੀ ਰਫ਼ਤਾਰ ‘ਤੇ ਜਾ ਰਹੀ ਇਨੋਵਾ ਗੱਡੀ ਦਾ ਟਾਇਰ ਫਟ ਜਾਣ ਤੋਂ ਬਾਅਦ ਇਸ ਦੀ ਟੱਕਰ ਟਰੱਕ ਨਾਲ ਹੋ ਗਈ। ਹਾਦਸੇ ਵਿੱਚ ਇਨੋਵਾ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਮ੍ਰਿਤਕਾਂ ਦੀ ਪਛਾਣ ਹੋਣੀ ਬਾਕੀ ਹੈ।

About Sting Operation

Leave a Reply

Your email address will not be published. Required fields are marked *

*

themekiller.com